ਆਕਲੈਂਡ (ਹਰਪ੍ਰੀਤ ਸਿੰਘ) - ਕਾਫੀ ਲੰਬੇ ਸਮੇਂ ਬਾਅਦ ਹੋਇਆ ਹੈ ਕਿ ਨਿਊਜੀਲੈਂਡ ਦੇ ਕਿਸੇ ਬੈਂਕ ਨੇ ਮੋਰਗੇਜ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੋਏ। ਏ ਐਸ ਬੀ ਬੈਂਕ ਨੇ ਆਪਣੇ 3 ਸਾਲਾਂ ਦੇ ਮੋਰਗੇਜ ਲਈ 15 ਬੈਸਿਸ ਪੋਇੰਟ, 4 ਸਾਲਾਂ ਦੇ ਮੋਰਗੇਜ ਲਈ 40 ਬੈਸਿਸ ਪੋਇੰਟ ਤੇ 5 ਸਾਲਾਂ ਦੇ ਮੋਰਗੇਜ ਲਈ 50 ਬੈਸਿਸ ਪੋਇੰਟ ਦੀ ਕਟੌਤੀ ਕੀਤੀ ਹੈ।
ਇਸ ਫੈਸਲੇ ਦੇ ਨਾਲ 3 ਸਾਲਾਂ ਦੀ ਮੋਰਗੇਜ ਦਰ 6.69%, 4 ਸਾਲਾਂ ਦੀ ਮੋਰਗੇਜ ਦਰ 6.59% ਤੇ 5 ਸਾਲਾਂ ਦੀ ਮੋਰਗੇਜ ਦਰ 6.49% ਹੋ ਗਈ ਹੈ।