ਆਕਲੈਂਡ (ਹਰਪ੍ਰੀਤ ਸਿੰਘ) - ਕੋਸਟ ਕਟਿੰਗ ਦੇ ਚੱਕਰ ਵਿੱਚ ਆਕਲੈਂਡ ਵੇਅਰਹਾਊਸ ਵਲੋਂ 190 ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਕੰਪਨੀ ਨੇ ਆਪਣੇ ਸਟਾਫ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਕੰਪਨੀ ਨੇ ਇਸ ਸਬੰਧੀ ਇੱਕ ਪ੍ਰਪੋਜ਼ਲ ਅੱਜ ਸਟਾਫ ਨਾਲ ਸਾਂਝਾ ਕੀਤਾ ਹੈ ਤੇ ਕੰਪਨੀ ਅਧਿਕਾਰੀ ਪ੍ਰਭਾਵਿਤ ਹੋਣ ਜਾ ਰਹੇ ਕਰਮਚਾਰੀਆਂ ਨਾਲ ਗੱਲਬਾਤ ਵੀ ਕਰ ਰਹੇ ਹਨ।
ਵੇਅਰਹਾਊਸ ਦੇ ਬੁਲਾਰੇ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫੈਸਲੇ ਨਾਲ ਕੰਪਨੀ ਆਪਣੀਆਂ ਡਿਜੀਟਲ ਸੇਵਾਵਾਂ ਨੂੰ ਹੋਰ ਨਿਪੁੰਨ ਕਰ ਸਕੇਗੀ ਅਤੇ ਗ੍ਰਾਹਕਾਂ ਲਈ ਵਧੀਆ ਸੇਵਾਵਾਂ ਦੇ ਸਕੇਗੀ।