ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਤੋਂ ਲੇਬਰ ਦੇ ਮੈਂਬਰ ਪਾਰਲੀਮੈਂਟ ਟਮਾਤੀ ਕੋਫੀ ਅਤੇ ਉਨ੍ਹਾਂ ਦੀ ਪਾਰਟਨਰ ਟਿੰਮ ਸਮਿਥ ਨੇ ਆਪਣੇ ਘਰ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਧੀ ਦੇ ਰੂਪ ਵਿੱਚ ਪੈਦਾ ਹੋਏ ਦੂਜੇ ਬੱਚੇ ਨੂੰ ਲੈਕੇ ਜੋੜਾ ਬਹੁਤ ਹੀ ਖੁਸ਼ ਅਤੇ ਆਸਾਂ ਨਾਲ ਭਰਿਆ ਹੋਇਆ ਹੈ। ਇਹ ਬੱਚੀ ਸਰੋਗੈਸੀ ਨਾਲ ਪੈਦਾ ਹੋਈ ਹੈ ਅਤੇ ਆਪਣੇ ਜਨਮ ਦੇ ਸੰਭਾਵਿਤ ਸਮੇਂ ਤੋਂ 5 ਹਫਤੇ ਪਹਿਲਾਂ ਪੈਦਾ ਹੋਈ ਹੈ, ਪਰ ਇਸਦੇ ਬਾਵਜੂਦ ਬੱਚੀ ਰਿਸ਼ਟ-ਪੁਸ਼ਟ ਹੈ। ਬੱਚੀ ਦਾ ਭਾਰ 3 ਕਿਲੋ ਦੇ ਕਰੀਬ ਹੈ। ਜੋੜੇ ਦਾ ਪਹਿਲਾ ਬੱਚ 2019 ਵਿੱਚ ਪੈਦਾ ਹੋਇਆ ਸੀ। ਦੱਸਦੀਏ ਕਿ ਸਰੋਗੈਸੀ ਨਾਲ ਨਿਊਜੀਲੈਂਡ ਵਿੱਚ ਕਾਫੀ ਬੱਚੇ ਪੈਦਾ ਹੋ ਰਹੇ ਹਨ ਅਤੇ ਇਸ ਸਬੰਧੀ ਕਾਨੂੰਨ ਸੁਖਾਲਾ ਬਨਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਬੀਤੀ ਮਾਰਚ ਵਿੱਚ ਐਲਾਨ ਵੀ ਕੀਤਾ ਸੀ