ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਉਨ੍ਹਾਂ ਕਾਰੋਬਾਰੀਆਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ, ਜਿਨ੍ਹਾਂ ਨੇ ਅੱਜ ਇਸ ਆਸ ਵਿੱਚ ਪੀ ਐਮ ਕ੍ਰਿਸ ਹਿਪਕਿਨਸ ਨਾਲ ਮੀਟਿੰਗ ਕੀਤੀ ਸੀ ਕਿ ਪੀ ਐਮ ਉਨ੍ਹਾਂ ਦੀਆਂ ਲੇਬਰ ਸਬੰਧੀ ਦਿੱਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਮੀਗ੍ਰੇਸ਼ਨ ਸਬੰਧੀ ਅਹਿਮ ਬਦਲਾਅ ਕਰਨਗੇ ਅਤੇ ਨਿਊਜੀਲੈਂਡ ਪ੍ਰਤੀ ਪ੍ਰਵਾਸੀਆਂ ਨੂੰ ਆਕਰਿਸ਼ਤ ਕਰਨ ਦਾ ਸੁਨੇਹਾ ਦੇਣਗੇ।
ਪਰ ਮੀਟਿੰਗ ਤੋਂ ਬਾਅਦ ਕ੍ਰਿਸ ਹਿਪਕਿਨਸ ਨੇ ਸਾਫ ਕਿਹਾ ਹੈ ਕਿ ਇਮੀਗ੍ਰੇਸ਼ਨ ਸਬੰਧੀ ਸੈਟਿੰਗਾਂ ਸਬੰਧੀ ਉਹ ਹੋਰ ਵਧੇਰੇ ਢਿੱਲ ਨਹੀਂ ਦੇਣਗੇ।
ਉਨ੍ਹਾਂ ਇਹ ਜਰੂਰ ਕਿਹਾ ਕਿ ਕਾਰੋਬਾਰੀਆਂ ਦੀ ਮੱਦਦ ਕਰਨ ਲਈ ਸਰਕਾਰ ਹਮੇਸ਼ਾ ਤਿਆਰ ਹੈ, ਪਰ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਕੋਈ ਮੱਦਦ ਦੇਣ ਤੋਂ ਕੌਰੀ ਨਾਂਹ ਕਰ ਦਿੱਤੀ ਹੈ।
ਇਸ ਵੇਲੇ ਨਿਊਜੀਲੈਂਡ ਭਰ ਵਿੱਚ ਕਾਰੋਬਾਰੀ ਆਪਣੇ ਕਾਰੋਬਾਰਾਂ 'ਤੇ ਕਰਮਚਾਰੀਆਂ ਦੀ ਵੱਡੀ ਘਾਟ ਦਾ ਸਾਹਮਣਾ ਕਰ ਰਹੇ ਹਨ।