ਆਕਲੈਂਡ: ਫਿਰ ਤੋਂ ਖਰਾਬ ਮੌਸਮ ਦੀ ਚੇਤਾਵਨੀ ਜਾਰੀ
ਖਰਾਬ ਮੌਸਮ ਨੇ ਨਿਊਜੀਲੈਂਡ ਭਰ ਵਿੱਚ ਆਵਾਜਾਈ ਦੇ ਰਸਤੇ ਕੀਤੇ ਪ੍ਰਭਾਵਿਤ
ਮੇਅਰ ਵੇਨ ਬਰਾਊਨ ਦੀ ਕਾਰਗੁਜਾਰੀ ਤੋਂ ਨਾ ਖੁਸ਼ ਆਕਲੈਂਡ ਵਾਸੀਆਂ ਨੇ ਸ਼ੁਰੂ ਕਤਿੀ ਪਟੀਸ਼ਨ
ਆਕਲੈਂਡ (ਹਰਪ੍ਰੀਤ ਸਿੰਘ)- ਆਕਲੈਂਡ ਅਤੇ ਨਾਰਥਲੈਂਡ ਲਈ ਖਰਾਬ ਮੌਸਮ ਦੀ ਚੇਤਾਵਨੀ ਦੁਬਾਰਾ ਤੋਂ ਲਾਗੂ ਕੀਤੀ ਗਈ ਹੈ। ਇਨ੍ਹਾਂ ਹੜ੍ਹਾਂ ਨੇ ਨਿਊਜੀਲੈਂਡ ਭਰ ਵਿੱਚ ਆਵਾਜਾਈ ਦੇ ਰਸਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੇ ਹਨ। ਕਈ ਮੁੱਖ ਮਾਰਗ ਬੁਰੀ ਤਰ੍ਹਾਂ ਨੁਕਸਾਨੇ ਜਾਣ ਕਾਰਨ ਬੰਦ ਕਰ ਦਿੱਤੇ ਗਏ ਹਨ। ਕੋਰਮੰਡਲ ਪੈਨੀਸੁਲਾ ਤਾਂ ਬਾਕੀ ਦੇ ਨਿਊਜੀਲ਼ੈਂਡ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਇੱਕ ਯਾਤਰੀ ਰੇਲ ਦੇ ਵੀ ਲੀਹੋਂ ਲੱਥਣ ਦੀ ਖਬਰ ਹੈ।
ਦੂਜੇ ਪਾਸੇ ਆਕਲੈਂਡ ਦੇ ਮੇਅਰ ਵੇਨ ਬਰਾਉਨ ਵਲੋਂ ਇਨ੍ਹਾਂ ਹੜ੍ਹਾਂ ਵਿੱਚ ਦਿਖਾਈ ਕਾਰਗੁਜਾਰੀ ਤੋਂ ਲੋਕ ਨਾ ਖੁਸ਼ ਹਨ ਅਤੇ ਮੇਅਰ ਵੇਨ ਬਰਾਉਨ ਨੂੰ ਅਹੁਦੇ ਤੋਂ ਉਤਾਰਣ ਲਈ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਆਕਲੈਂਡ ਅਤੇ ਵਾਇਟੋਮੋ ਵਿੱਚ ਅਜੇ ਵੀ ਲੋਕਲ ਸਟੇਟ ਆਫ ਐਮਰਜੈਂਸੀ ਅਮਲ ਵਿੱਚ ਹੈ।