Auckland (NZ Punjabi News) ਇੰਨਸੋਰੈਂਸ ਕੌਂਸਲ ਲੋਕਾਂ ਨੂੰ ਹੜ੍ਹ ਦੇ ਪਾਣੀ ਨਾਲ ਨੁਕਸਾਨੇ ਗਏ ਫਰਨੀਚਰ , ਘਰ ਜਾਂ ਕਿਸੇ ਹੋਰ ਨੁਕਸਾਨ ਦੀ ਫੋਟੋ ਖਿੱਚਣ ਦੀ ਅਪੀਲ ਕਰ ਰਹੀ ਹੈ।
ਹਾਲਾਂਕਿ, ਕੌਂਸਲ ਦੇ ਚੀਫ ਐਗਜ਼ੀਕਿਊਟਿਵ ਟਿਮ ਗ੍ਰਾਫਟਨ ਦਾ ਕਹਿਣਾ ਹੈ ਕਿ ਇਹ ਚੀਜ਼ਾਂ ਸਿਹਤ ਲਈ ਖਤਰਾ ਪੈਦਾ ਕਰ ਸਕਦੀਆਂ ਹਨ ਇਸ ਲਈ ਇਨ੍ਹਾਂ ਨੂੰ ਅੰਦਰ ਨਾ ਛੱਡੋ।ਪਰ ਬੀਮਾ ਲੈਣ ਲਈ ਫੋਟੋਆਂ ਬਹੁਤ ਜਰੁਰੀ ਹਨ।
ਗ੍ਰਾਫਟਨ ਨੇ ਲੋਕਾਂ ਨੂੰ ਇੰਨਸੋਰੈਂਸ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਜਿੰਨੀ ਜਲਦੀ ਹੋ ਸਕੇ ਆਪਣੀਆਂ ਕੰਪਨੀਆਂ ਨਾਲ ਸੰਪਰਕ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਤਾਂ ਜੋਂ ਜਲਦ ਤੋਂ ਜਲਦ ਇਸ ਮੁਸ਼ਕਿਲ ਸਮੇਂ ਚ ਲੋਕਾਂ ਦੀ ਮਦਦ ਹੋ ਸਕੇ ਅਤੇ ਕਲੇਮ ਜਲਦ ਤੋਂ ਜਲਦ ਪਾਸ ਕੀਤੇ ਜਾ ਸਕਣ ।