ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਭਾਂਵੇ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਤਿਆਗ ਗਏ ਹਨ, ਪਰ ਨਿਊਜੀਲੈਂਡ ਵਾਸੀਆਂ ਲਈ ਆਪਣੀਆਂ ਜਿੰਮੇਵਾਰੀਆਂ ਨੂੰ ਅਜੇ ਵੀ ਉਹ ਨਹੀਂ ਭੁੱਲੇ।
ਮੌਜੂਦਾ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਇਨ੍ਹਾਂ ਹੜ੍ਹਾਂ ਕਾਰਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਘਰ ਵੀ ਪ੍ਰਭਾਵਿਤ ਹੋਇਆ ਹੈ, ਪਰ ਇਸਦੇ ਬਾਵਜੂਦ ਉਹ ਆਪਣੇ ਇਲਾਕੇ ਵਿੱਚ ਹੋਰਾਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਲਗਾਤਾਰ ਮੱਦਦ ਕਰ ਰਹੇ ਹਨ ਅਤੇ ਕਮਿਊਨਿਟੀ ਵਿੱਚ ਵਿਚਰ ਰਹੇ ਹਨ।
ਜੈਸਿੰਡਾ ਆਰਡਨ ਮਾਉਂਟ ਐਲਬਰਟ ਤੋਂ ਐਮ ਪੀ ਹਨ ਅਤੇ ਉਨ੍ਹਾਂ ਦੀ ਰਿਹਾਇਸ਼ ਵੀ ਮਾਉਂਟ ਐਲਬਰਟ ਵਿੱਚ ਹੀ ਹੈ।