ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਪਣੇ ਕੈਬਿਨੇਟ ਵਿੱਚ ਫੇਰਬਦਲ ਕਰਦਿਆਂ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਕੁਝ ਮੈਂਬਰ ਪਾਰਲੀਮੈਂਟਾਂ ਨੂੰ ਨਵੇਂ ਅਹੁਦੇ ਦਿੱਤੇ ਹਨ ਤੇ ਕਈਆਂ ਨੂੰ ਡੀਮੋਟ ਕੀਤਾ ਹੈ। ਇਸਦੇ ਨਾਲ ਹੀ ਸਭ ਤੋਂ ਅਹਿਮ ਜੋ ਇਸ ਫੇਰਬਦਲ ਵਿੱਚ ਦੇਖਣ ਨੂੰ ਮਿਲਿਆ, ਉਹ ਇਹ ਰਿਹਾ ਕਿ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਆਕਲੈਂਡ ਦੀ ਮਹੱਤਤਾ ਨੂੰ ਪ੍ਰਗਟਾਉਂਦਿਆਂ ਆਕਲੈਂਡ ਲਈ ਮਾਉਂਟ ਰੋਸਕਿਲ ਤੋਂ ਮੈਂਬਰ ਪਾਰਲੀਮੈਂਟ ਮਾਈਕਲ ਵੁੱਡ ਨੂੰ ਮਨਿਸਟਰ ਆਫ ਆਕਲੈਂਡ ਐਲਾਨਿਆ।
ਉਨ੍ਹਾਂ ਕਿਹਾ ਕਿ ਆਕਲੈਂਡ ਦੀ ਤਰੱਕੀ ਨਾਲ ਹੀ ਨਿਊਜੀਲੈਂਡ ਦੀ ਤਰੱਕੀ ਹੈ ਤੇ ਜੋ ਬੀਤੇ ਕੁਝ ਦਿਨਾਂ ਵਿੱਚ ਹੋਇਆ ਹੈ, ਉਹ ਦਰਸਾਉਂਦਾ ਹੈ ਕਿ ਆਕਲੈਂਡ ਨੂੰ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ ਤੇ ਇਸੇ ਲਈ ਉਨ੍ਹਾਂ ਇਹ ਫੈਸਲਾ ਲਿਆ ਹੈ।
ਮਾਈਕਲ ਵੁੱਡ ਮਨਿਸਟਰ ਆਫ ਆਕਲੈਂਡ ਦੇ ਨਾਲ ਮਨਿਸਟਰ ਆਫ ਟ੍ਰਾਂਸਪੋਰਟ ਦੀਆਂ ਸੇਵਾਵਾਂ ਵੀ ਜਾਰੀ ਰੱਖਣਗੇ।
ਇਸ ਤੋਂ ਇਲਾਵਾ ਨਨਾਇਆ ਮਹੁਤਾ ਦਾ ਲੋਕਲ ਗਵਰਮੈਂਟ ਮਨਿਸਟਰ ਦਾ ਵਿਵਾਦਿਤ ਅਹੁਦਾ ਕਿਰੇਨ ਮੈਕਨੁਲਟੀ ਨੂੰ ਦਿੱਤਾ ਗਿਆ ਹੈ, ਜੋ ਕੈਬਿਨੇਟ ਵਿੱਚ ਪਹਿਲੀ ਵਾਰ ਮਨਿਸਟਰ ਦਾ ਅਹੁਦਾ ਸੰਭਾਲਣ ਜਾ ਰਹੇ ਹਨ। ਨਨਾਇਆ ਮਹੁਤਾ ਵਿਦੇਸ਼ ਮੰਤਰੀ ਦੇ ਅਹੁਦੇ 'ਤੇ ਅਜੇ ਸੇਵਾਵਾਂ ਜਾਰੀ ਰੱਖਣਗੇ।
ਗ੍ਰਾਂਟ ਰਾਬਰਟਸਨ ਫਾਇਨਾਸ ਮਨਿਸਟਰ ਹੀ ਬਣੇ ਰਹਿਣਗੇ।
ਜੇਨ ਟਿਨੇਟੀ ਨੂੰ ਐਜੁਕੁਸ਼ਨ ਮਨਿਸਟਰ ਬਣਾ ਦਿੱਤਾ ਗਿਆ ਹੈ।
ਫਿਲ ਟਾਈਫੋਰਡ ਤੋਂ ਸਾਰੀਆਂ ਮਨਿਸਟਰੀਆਂ ਦੀ ਜਿੰਮੇਵਾਰੀ ਵਾਪਿਸ ਲੈ ਲਈ ਗਈ ਹੈ।
ਡਿਫੈਂਸ ਮਨਿਸਟਰ ਦਾ ਅਹੁਦਾ ਹੁਣ ਪੀਨੀ ਹੀਨਾਰੇ ਦੀ ਥਾਂ ਐਂਡਰਿਊ ਲਿਟਲ ਸੰਭਾਲਣਗੇ, ਪਹਿਲਾਂ ਉਹ ਹੈਲਥ ਸਿਸਟਮ ਸੰਭਾਲ ਰਹੇ ਸਨ।
ਸਟੁਅਰ ਨੈਸ਼ ਨੂੰ ਪੁਲਿਸ ਮਸਿਨਟਰ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਕੈਬਿਨੇਟ ਵਿੱਚ ਗਿਨੀ ਐਂਡਰਸਨ ਤੇ ਬਾਰਬਰਾ ਐਡਮੰਡਸ ਨੂੰ ਵੀ ਥਾਂ ਦਿੱਤੀ ਗਈ ਹੈ।
ਗਿਨੀ ਨੂੰ ਮਨਿਸਟਰ ਆਫ ਡਿਜੀਟਲ ਇਕਾਨਮੀ ਤੇ ਕਮਿਊਨਿਕੇਸ਼ਨ ਅਤੇ ਮਨਿਸਟਰ ਆਫ ਸਮਾਲ ਬਿਜਨੈਸਜ਼, ਮਨਿਸਟਰ ਆਫ ਸੀਨੀਅਰਜ਼, ਅਸੋਸ਼ੀਏਟ ਮਨਿਸਟਰ ਆਫ ਇਮੀਗ੍ਰੇਸ਼ਨ ਅਤੇ ਅਸੋਸ਼ੀਏਟ ਫਾਰ ਟਰੀਟੀ ਬਣਾਇਆ ਗਿਆ ਹੈ ਅਤੇ ਬਾਰਬਰਾ ਨੂੰ ਮਨਿਸਟਰ ਆਫ ਇੰਟਰਨਲ ਅਫੈਅਰਜ਼, ਮਨਿਸਟਰ ਆਫ ਪੈਸੇਫਿਕ ਪੀਪਲ, ਅਸੋਸ਼ੀਏਟ ਮਨਿਸਟਰ ਆਫ ਹੈਲਥ ਫਾਰ ਪੈਸੇਫਿਕ ਪੀਪਲਜ਼ ਐਂਡ ਅਸੋਸ਼ੀਏਟਸ ਮਨਿਸਟਰ ਆਫ ਹਾਊਸਿੰਗ ਐਲਾਨਿਆ ਗਿਆ ਹੈ।