ਆਕਲੈਂਡ (ਹਰਪ੍ਰੀਤ ਸਿੰਘ) - ਸਿੰਘਾਪੁਰ ਤੋਂ ਆਕਲੈਂਡ ਆਉਣ ਵਾਲੀਆਂ ਫਲਾਈਟਾਂ ਦੇ ਖਰਾਬ ਮੌਸਮ ਕਾਰਨ ਰੱਦ ਹੋਣ ਦੇ ਨਤੀਜੇ ਵਜੋਂ ਉੱਥੇ ਫਸੇ ਆਕਲੈਂਡ ਆਉਣ ਵਾਲੇ ਯਾਤਰੀਆਂ ਲਈ ਬੁਰੀ ਖਬਰ ਹੈ, ਜਿੱਥੇ ਪਹਿਲਾਂ ਯਾਤਰੀਆਂ ਨੂੰ 24 ਤੋਂ 48 ਘੰਟੇ ਵਿੱਚ ਦੁਬਾਰਾ ਤੋਂ ਫਲਾਈਟ ਬੁੱਕ ਕੀਤੇ ਜਾਣ ਦੀ ਗੱਲ ਕਹੀ ਗਈ ਸੀ।
ਉੱਥੇ ਹੀ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਸਿੰਘਾਪੁਰ ਤੋਂ ਆਕਲੈਂਡ ਆਉਣ ਵਾਲੀਆਂ ਉਡਾਣਾ ਮਾਰਚ ਤੱਕ ਪੂਰੀ ਤਰ੍ਹਾਂ ਬੁੱਕ ਹਨ।
ਯਾਤਰੀਆਂ ਦੀ ਇਸ ਦਿੱਕਤ ਨੂੰ ਦੂਰ ਕਰਨ ਲਈ ਅਜੇ ਤੱਕ ਤਾਂ ਏਅਰ ਨਿਊਜੀਲੈਂਡ ਕੋਲ ਕੋਈ ਹੱਲ ਨਹੀਂ ਹੈ, ਪਰ ਏਅਰਲਾਈਨ ਦੇ ਕਸਟਮਰ ਐਂਡ ਸੇਲਜ਼ ਚੀਫ ਲਿਏਨ ਗੇਰਾਟੀ ਨੇ ਦੱਸਿਆ ਹੈ ਕਿ ਉਹ ਆਪਣੀ ਪਾਰਟਨਰ ਸਿੰਘਾਪੁਰ ਏਅਰਲਾਈਨ ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਆਕਲੈਂਡ ਆਉਣ ਵਾਲੇ ਏਅਰਲਾਈਨ ਦੇ ਬੋਇੰਗ 777 ਨੂੰ ਏ380 ਨਾਲ ਤਬਦੀਲ ਕੀਤਾ ਜਾ ਸਕੇ, ਜੋ 200 ਯਾਤਰੀ ਤੱਕ ਵਧੇਰੇ ਆਪਣੇ ਨਾਲ ਲੈ ਜਾ ਸਕਦਾ ਹੈ। ਇਸ ਤੋਂ ਇਲਾਵਾ ਨਿਓਊ, ਫੀਜੀ, ਲੋਸ ਐਂਜਲਸ ਤੋਂ ਆਉਣ ਵਾਲੀਆਂ ਉਡਾਣਾ ਨਾਲ ਵੀ ਵਧੇਰੇ ਯਾਤਰੀ ਸ਼ਾਮਿਲ ਕਰਕੇ ਆਕਲੈਂਡ ਭੇਜਣ ਦਾ ਵਿਚਾਰ ਹੈ।