ਆਕਲੈਂਡ (ਹਰਪ੍ਰੀਤ ਸਿੰਘ) - ਇਹ ਖਬਰ ਉਨ੍ਹਾਂ ਨਿਊਜੀਲੈਂਡ ਵਾਸੀਆਂ ਲਈ ਵਧੀਆ ਮੰਨੀ ਜਾ ਸਕਦੀ ਹੈ, ਜੋ ਆਪਣੇ ਸੁਪਨਿਆਂ ਦਾ ਘਰ ਨਿਊਜੀਲ਼ੈਂਡ ਵਿੱਚ ਬਨਾਉਣਾ ਚਾਹੁੰਦੇ ਹਨ।
ਬੀਤੇ ਕੁਝ ਸਮੇਂ ਤੋਂ ਲਗਾਤਾਰ ਮਹਿੰਗੀਆਂ ਹੁੰਦੀਆਂ ਵਿਆਜ ਦਰਾਂ ਕਾਰਨ ਹੋਮ ਲੋਨ ਮਹਿੰਗੇ ਹੁੰਦੇ ਜਾ ਰਹੇ ਸਨ ਪਰ ਹੁਣ ਨਿਊਜੀਲੈਂਡ ਦੇ ਸਭ ਤੋਂ ਵੱਡ ਬੈਂਕ ਵਲੋਂ ਹੋਮ ਲੋਨ ਸਸਤੇ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਹ ਕੱਲ ਵੀਰਵਾਰ ਤੋਂ ਪ੍ਰਭਾਵੀ ਢੰਗ ਨਾਲ ਅਮਲ ਵਿੱਚ ਆ ਜਾਣਗੇ।
ਏ ਐਨ ਜੈਡ ਨੇ ਕਿਹਾ ਹੈ ਕਿ ਬੈਂਕ ਨੇ ਵਿਆਜ ਦਰਾਂ ਵਿੱਚ 55 ਬੇਸਿਸ ਪੋਇੰਟ ਦੀ ਕਟੌਤੀ ਦਾ ਫੈਸਲਾ ਲਿਆ ਹੈ।
ਬੈਂਕ ਵਲੋਂ 6 ਮਹੀਨੇ ਜਾਂ ਸਾਲ ਦੀ ਵਿਆਜ ਦਰਾਂ ਵਿੱਚ ਨਹੀਂ ਬਲਕਿ ਨਿਊਜੀਲੈਂਡ ਵਾਸੀਆਂ ਨੂੰ ਰਾਹਤ ਦੇਣ ਲਈ ਲੌਂਗ ਟਰਮ ਵਿਆਜ ਦਰਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ।
ਇਹ ਵਿਆਜ ਦਰਾਂ 5 ਸਾਲ ਦੇ ਹੋਮ ਲੋਨ ਲਈ ਘਟਾਈਆਂ ਗਈਆਂ ਹਨ, ਤੇ ਘੱਟੋ-ਘੱਟ 20% ਡਾਊਨ ਪੈਮੇਂਟ ਦੇਣ ਵਾਲਿਆਂ ਨੂੰ ਦਿੱਤੀ ਜਾਏਗੀ, ੳੇੁਨ੍ਹਾਂ ਲਈ ਵਿਆਜ ਦਰਾਂ 6.84% ਤੋਂ 4.59% ਕਰ ਦਿੱਤੀਆਂ ਜਾਣਗੀਆਂ।
18 ਮਹੀਨੇ ਲਈ ਵਿਆਜ ਦਰਾਂ 6.64% ਤੋਂ 6.49% ਕਰ ਦਿੱਤੀਆਂ ਗਈਆਂ ਹਨ।
5 ਸਾਲਾਂ ਲਈ 7.64% ਵਿਆਜ ਦਰ ਨੂੰ 7.09% ਕਰ ਦਿੱਤਾ ਗਿਆ ਹੈ।