ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਨਿਊਜੀਲੈਂਡ ਵਿੱਚ ਭੂਚਾਲ ਆੳੇੁਣ ਦੀ ਖਬਰ ਹੈ, ਜਿਸ ਨੂੰ ਹਜਾਰਾਂ ਨਿਊਜੀਲੈਂਡ ਵਾਸੀਆਂ ਵਲੋਂ ਸੋਸ਼ਲ ਮੀਡੀਆ 'ਤੇ ਮਹਿਸੂਸ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਭੂਚਾਲ ਦਾ ਕੇਂਦਰ ਟੀ ਅਰੋਹਾ ਨਜਦੀਕ ਦੱਸਿਆ ਜਾ ਰਿਹਾ ਹੈ, ਜਦਕਿ ਇਸ ਭੂਚਾਲ ਨੂੰ ਸੈਂਕੜੇ ਕਿਲੋਮੀਟਰ ਦੂਰ ਹਜਾਰਾਂ ਨਿਊਜੀਲੈਂਡ ਵਾਸੀਆਂ ਵਲੋਂ ਆਕਲੈਂਡ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ।
ਜਿਓਨੈੱਟ ਨੇ ਇਸ ਨੂੰ ਕਾਫੀ ਤਾਕਤਵਰ ਤੀਬਰਤਾ ਦਾ ਭੂਚਾਲ ਦੱਸਿਆ ਹੈ।
ਭੂਚਾਲ ਰਾਤ 2 ਵਜੇ ਦੇ ਕਰੀਬ ਆਇਆ ਦੱਸਿਆ ਜਾ ਰਿਹਾ ਹੈ। ਜਿਓਨੈਟ ਨੂੰ ਕਰੀਬ 11,000 ਨਿਊਜੀਲੈਂਡ ਵਾਸੀਆਂ ਨੇ ਇਸ ਭੂਚਾਲ ਬਾਰੇ ਰਿਪੋਰਟ ਕੀਤੀ ਹੈ। ਭੂਚਾਲ ਆਕਲੈਂਡ, ਵਾਇਕਾਟੋ ਤੇ ਬੇਅ ਆਫ ਪਲੈਂਟੀ ਵਿੱਚ ਮਹਿਸੂਸ ਕੀਤਾ ਗਿਆ ਹੈ।