ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਕੂਰਾ ਦੇ ਕਾਉਂਟਡਾਊਨ ਸਟੋਰ ਦੀ ਇੱਕ ਵੀਡੀਓ ਬੀਤੇ ਦਿਨ ਤੋਂ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ 2 ਮਹਿਲਾਵਾਂ ਨੇ ਹਿੰਸਕ ਰੂਪ ਵਿੱਚ ਸਟੋਰ ਤੋਂ ਗ੍ਰੋਸਰੀ ਨਾਲ ਭਰੀ ਟਰਾਲੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਟਾਫ ਮੈਂਬਰਾਂ ਨੇ ਮੌਕੇ 'ਤੇ ਪਹਿਲਾਂ ਤਾਂ ਰੇਲੰਿਗ ਲਾਕੇ ਮਹਿਲਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਫਿਰ ਵੀ ਨਾ ਰੁਕੀਆਂ ਅਤੇ ਸਟਾਫ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਸਟਾਫ ਮੈਂਬਰ ਨੇ ਚਲਾਕੀ ਵਰਤਦਿਆਂ ਸਾਰੀ ਟਰਾਲੀ ਹੀ ਪਲਟ ਦਿੱਤੀ ਤੇ ਲੁੱਟ ਦੀ ਘਟਨਾ ਨੂੰ ਰੋਕ ਲਿਆ।
ਇਸ ਵੀਡੀਓ ਨੂੰ ਰਿਕਾਰਡ ਕਰਨ ਵਾਲੀ ਮਹਿਲਾ ਇਸ ਸਭ ਤੋਂ ਕਾਫੀ ਪ੍ਰੇਸ਼ਾਨ ਦਿਖੀ ਤੇ ਉਸਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਉਹ ਕਈ ਵਾਰ ਦੇਖ ਚੁੱਕੀ ਹੈ ਅਤੇ ਇਹ ਸਭ ਸੱਚਮੁੱਚ ਹੀ ਮੰਦਭਾਗਾ ਹੈ।