ਆਕਲੈਂਡ (ਹਰਪ੍ਰੀਤ ਸਿੰਘ) - ਅਜੇ ਵੀ ਆਕਲੈਂਡ ਦੀਆਂ ਕਈ ਸੜਕਾਂ ਦੀ ਹਾਲਤ ਕਾਫੀ ਨਾਜੁਕ ਹੈ ਤੇ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਡਿਊਟੀ ਕੰਟਰੋਲਰ ਐਡਮ ਮੈਗਸ ਨੇ ਆਕਲੈਂਡ ਵਾਸੀਆਂ ਨੂੰ ਗੁਜਾਰਿਸ਼ ਕੀਤੀ ਹੈ ਕਿ ਵਾਇਟਾਂਗੀ ਵੀਕੈਂਡ ਦੇ ਸੈਲੀਬਰੇਸ਼ਨਾਂ ਨੂੰ ਮਨਾਉਣ ਤੋਂ ਬਾਅਦ ਵਾਪਸੀ ਮੌਕੇ ਕਾਰ ਚਾਲਕ ਥੌੜਾ ਧਿਆਨ ਨਾਲ ਗੱਡੀਆਂ ਚਲਾਉਣ । ਅਜਿਹਾ ਇਸ ਲਈ ਕਿਉਂਕਿ ਖਰਾਬ ਸੜਕਾਂ ਦੇ ਕਾਰਨ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਕਈ ਸੜਕਾਂ ਨੂੰ ਮੁਰੰਮਤ ਤੋਂ ਬਾਅਦ ਖੋਲ ਦਿੱਤਾ ਗਿਆ ਹੈ, ਪਰ ਕਈਆਂ ਦੀ ਮੁਰੰਮਤ ਅਜੇ ਵੀ ਜਾਰੀ ਹੈ।