ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਦੌਰੇ 'ਤੇ ਗਈ ਵਲੰਿਗਟਨ ਦੀ 18 ਸਾਲਾ ਸਾਚਾ ਪਾਈਪਰ ਦੀ ਦਿਮਾਗ ਦੀ ਨੱਸ ਫਟਣ ਕਾਰਨ ਮੌਤ ਹੋਣ ਦੀ ਖਬਰ ਹੈ। ਸਾਚਾ ਇੰਟਰਨੈਸ਼ਨਲ ਨੈਵੀ ਕੈਡੇਟ ਐਕਸਚੇਂਜ ਤਹਿਤ ਇੰਡੀਆ ਗਈ ਸੀ।
ਨਿਊਜੀਲੈਂਡ ਕੈਡੇਟ ਫੋਰਸਜ਼ (ਐਨ ਜੈਡ ਸੀ ਐਫ) ਨੇ ਫੇਸਬੁੱਕ ਪੋਸਟ ਪਾਕੇ ਇਸ ਖਬਰ ਦੀ ਪੁਸ਼ਟੀ ਕੀਤੀ ਕਿ ਚੀਫ ਪੇਟੀ ਅਫਸਰ ਸਾਚਾ ਪਾਈਪਰ ਦੀ ਦਿੱਲੀ ਵਿੱਚ ਬੀਤੀ 2 ਫਰਵਰੀ ਨੂੰ ਮੌਤ ਹੋ ਗਈ ਹੈ।
ਸਾਚਾ 10 ਹੋਰਾਂ ਨੈਵੀ ਕੈਡੇਟ ਅਤੇ ਅਫਸਰਾਂ ਨਾਲ ਜਨਵਰੀ ਵਿੱਚ ਇੰਡੀਆ ਗਈ ਸੀ।
ਨਿਊਜੀਲੈਂਡ ਵਾਪਸੀ ਤੋਂ ਠੀਕ ਪਹਿਲਾਂ ਸਾਚਾ ਨੂੰ ਸਿਰਦਰਦ ਦੀ ਦਿੱਕਤ ਪੈਦਾ ਹੋ ਗਈ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਉਸਨੂੰ ਬਚਾਇਆ ਨਾ ਜਾ ਸਕਿਆ।