ਆਕਲੈਂਡ (ਹਰਪ੍ਰੀਤ ਸਿੰਘ) - ਯੁਕਰੇਨ ਮੂਲ ਦੀ ਮਰਯਾਨਾ ਸ਼ੈਫਰਡ ਬੀਤੇ 8 ਸਾਲਾਂ ਤੋਂ ਨਿਊਜੀਲੈਂਡ ਵਿੱਚ ਹੈ, ਪਰ ਆਪਣੀ ਗਰਭ ਅਵਸਥਾ ਦੌਰਾਨ ਜੋ ਬੁਰਾ ਸਲੂਕ ਉਸਦੇ ਰੈਸਟੋਰੈਂਟ ਮਾਲਕ ਨੇ ਉਸ ਨਾਲ ਕੀਤਾ, ਮਰਯਾਨਾ ਅਨੁਸਾਰ ਉਸ ਨਾਲ ਅਜਿਹਾ ਸਿਰਫ ਨਿੳ੍ਹੂਜੀਲੈਂਡ ਵਿੱਚ ਹੀ ਹੋਇਆ ਹੈ, ਜਦਕਿ ਉਹ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਜਾਕੇ ਕੰਮ ਕਰ ਚੁੱਕੀ ਹੈ।
ਮਰਯਾਨਾ ਜੋ ਕਿ ਗਿਸਬੋਰਨ ਦੇ ਰੈਸਟੋਰੈਂਟ ਵਿੱਚ ਮੈਨੇਜਰ ਦੀ ਜੋਬ ਕਰਦੀ ਸੀ ਨੇ ਐਨ ਜੈਡ ਐਮ ਈ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਗਰਭ-ਅਵਸਥਾ ਦੌਰਾਨ ਉਸਦੇ ਮਾਲਕ ਨੇ ਬੱਚਾ ਪੈਦਾ ਹੋਣ ਦੇ ਅਖੀਰਲੇ ਦਿਨ ਵੀ ਉਸਤੌਂ ਕੰਮ ਕਰਵਾਇਆ, ਕਿਉਂਕਿ ਉਸ ਦਿਨ ਬਾਕੀ ਦੇ ਕਰਮਚਾਰੀ ਹੜਤਾਲ 'ਤੇ ਸਨ। ਇਨ੍ਹਾਂ ਹੀ ਨਹੀਂ ਬੱਚਾ ਪੈਦਾ ਹੋਣ ਤੋਂ ਬਾਅਦ ਮਰਯਾਨਾ ਨੂੰ ਮਾਲਕ ਨੇ ਆਪਣੀ ਮੈਟਰਨੀਟੀ ਲੀਵ ਖਤਮ ਕਰ ਜਲਦ ਕੰਮ 'ਤੇ ਵਾਪਿਸ ਆਉਣ ਦਾ ਦਬਾਅ ਪਾਇਆ ਤੇ ਅਜਿਹਾ ਨਾ ਕਰਨ 'ਤੇ ਉਸਨੂੰ ਗਲਤ ਤਰੀਕੇ ਨਾਲ ਕੰਮ ਤੋਂ ਕੱਢ ਦਿੱਤਾ।
ਈ ਆਰ ਏ ਵਲੋਂ ਮਰਯਾਨਾ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਰੈਸਟੋਰੈਂਟ ਮਾਲਕ ਨੂੰ ਤਨਖਾਹ ਦੇ ਅਤੇ ਹਰਜਾਨੇ ਦੇ ਬਣਦੇ $23,000 ਅਦਾ ਕਰਨ ਦੇ ਹੁਕਮ ਦਿੱਤੇ ਹਨ। ਰੈਸਟੋਰੈਂਟ ਦਾ ਨਾਮ ਗਿਜ਼ੀ ਅਰੋਹਾ ਫੰਕਸ਼ਨ ਰੈਸਟੋਰੈਂਟ ਹੈ।