ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੇ ਵਿੱਤ ਮੰਤਰੀ ਗਰਾਂਟ ਰੋਬਰਟਸਨ ਨੇ ਅੱਜ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੇਬਰ ਦੀ ਸਾਂਝੀ ਸਰਕਾਰ ਵਲੋਂ ਪਹਿਲਾ ਤੋਂ ਤਜਵੀਜਤ ਮਿਨੀਮਮ ਵੇਜਜ਼ ਵਿਚ 1.20 $ ਦਾ ਵਾਧਾ ਅੱਜ ਇੱਕ ਅਪ੍ਰੈਲ 2020 ਤੋਂ ਲਾਗੂ ਹੋ ਜਾਵੇਗਾ | ਉਹਨਾਂ ਕਿਹਾ ਕਿ ਹੁਣ ਨਿਊਜ਼ੀਲੈਂਡ ਵਿਚ ਮਿਨੀਮਮ ਵੇਜ 17 ਡਾਲਰ 70 ਸੈਂਟ ਦੀ ਥਾਂ 18 ਡਾਲਰ 90 ਸੈਂਟ ਹੋਵੇਗੀ | ਉਹਨਾਂ ਅਨੁਸਾਰ ਇਸ ਵਾਧੇ ਨਾਲ ਫ਼ੂਡ ਇੰਡਸਟਰੀ, ਹਾਸਪਟਿਲਿਟੀ ਅਤੇ ਸੁਪਰ ਮਾਰਕੀਟਾਂ ਵਿਚ ਮਿਨੀਮਮ ਵੇਜਜ਼ ਉੱਪਰ ਕੰਮ ਕਰਦੇ ਹਜ਼ਾਰਾਂ ਕਾਮਿਆਂ ਨੂੰ ਫਾਇਦਾ ਹੋਵੇਗਾ | ਜਦੋਂਕਿ ਦੂਸਰੇ ਖੇਤਰਾਂ 'ਚ ਪਹਿਲਾ ਹੀ ਮਿਨੀਮਮ ਵੇਜਜ਼ ਤੋਂ ਜਿਆਦਾ ਤਨਖਾਹ ਦਿੱਤੀ ਜਾ ਰਹੀ ਹੈ | ਉਹਨਾਂ ਅਨੁਸਾਰ ਸਰਕਾਰ ਕੋਵਿਡ 19 ਦੇ ਇਸ ਦੌਰ ਵਿਚ ਮੁਲਕ ਦੇ ਕਾਰੋਬਾਰੀਆਂ ਤੇ ਕਾਮਿਆਂ ਨਾਲ ਖੜੀ ਹੈ | ਜਿਸ ਕਰਕੇ ਪਹਿਲਾ ਨਿਰਧਾਰਿਤ ਕੀਤੇ ਫੈਸਲੇ ਲਾਗੂ ਕਰਨੇ ਜਰੂਰੀ ਹੀ ਨਹੀਂ ਸਗੋਂ ਇਸ ਮੌਕੇ ਸਾਡੇ ਮਨੋਬਲ ਨੂੰ ਉਚਾ ਵੀ ਕਰਨਗੇ |