ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਨਿਊਜੀਲੈਂਡ ਵੱਲ ਵੱਧ ਰਹੇ ਚੱਕਰਵਾਤੀ ਤੂਫਾਨ ਗੇਬਰੀਆਲ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਆਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਲੋਕਲ ਸਟੇਟ ਆਫ ਐਮਰਜੈਂਸੀ ਇੱਕ ਹੋਰ ਹਫਤੇ ਲਈ ਵਧਾਉਣ ਦਾ ਫੈਸਲਾ ਲਿਆ ਹੈ। ਅਜਿਹਾ ਹੀ ਫੈਸਲਾ ਕੋਰਮੰਡਲ ਕਾਉਂਸਲ ਵਲੋਂ ਵੀ ਲਿਆ ਗਿਆ ਹੈ ਤੇ ਕੋਰਮੰੰਡਲ ਵਿੱਚ ਵੀ ਸਟੇਟ ਆਫ ਐਮਰਜੈਂਸੀ ਵਧਾ ਦਿੱਤੀ ਗਈ ਹੈ।
ਸਿਵਿਲ ਡਿਫੈਂਸ ਦਾ ਕਹਿਣਾ ਹੈ ਕਿ ਇਨ੍ਹਾਂ ਗਰਮੀਆਂ ਵਿੱਚ ਇਹ ਲਗਾਤਾਰ 5ਵੀਂ ਕੁਦਰਤੀ ਆਫਤ ਹੈ।
ਇਸ ਵੇਲੇ ਗੇਬਰੀਆਲ ਕੋਰਸ ਸੀਅ ਵਿੱਚ ਹੈ ਤੇ ਸ਼੍ਰੈਣੀ 2 ਦਾ ਦੱਸਿਆ ਜਾ ਰਿਹਾ ਹੈ, ਭਾਵ ਤੂਫਾਨ ਕਾਰਨ 126 ਤੋਂ 164 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀਆਂ ਤੂਫਾਨੀ ਹਵਾਵਾਂ ਵੱਗ ਰਹੀਆਂ ਹਨ।