ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਦੇ ਚੀਫ ਆਪਰੇਸ਼ਨਲ ਇੰਟੇਗਰੀਟੀ ਅਤੇ ਸੈਫਟੀ ਅਫਸਰ ਕੈਪਟਨ ਡੇਵਿਡ ਮੋਰਗਨ ਨੇ ਦੱਸਿਆ ਹੈ ਕਿ ਸਾਈਕਲੋਨ ਗੈਬਰੀਆਲ ਦੇ ਲਗਾਤਾਰ ਵੱਧਦੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵਲੋਂ ਦਰਜਨਾਂ ਉਡਾਣਾ ਨੂੰ ਰੱਦ ਕਰ ਦਿੱਤਾ ਗਿਆ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਤੂਫਾਨੀ ਹਵਾਵਾਂ ਦੇ ਨੁਕਸਾਨ ਤੋਂ ਬਚਾਉਣ ਲਈ ਜਹਾਜਾਂ ਨੂੰ ਹੈਂਗਰਾਂ ਵਿੱਚ ਸੁਰੱਖਿਅਤ ਪਹੁੰਚਾਇਆ ਜਾ ਰਿਹਾ ਹੈ।
ਕੇਰੀ ਕੇਰੀ ਤੋਂ ਫੈਂਗਰਾਏ ਦੇ ਵਿਚਾਲੇ ਤਾਂ ਐਤਵਾਰ ਤੋਂ ਲੈਕੇ ਮੰਗਲਵਾਰ ਸਵੇਰ ਤੱਕ ਸਾਰੀਆਂ ਉਡਾਣਾ ਰੱਦ ਕਰ ਦਿੱਤੀਆਂ ਗਈਆਂ ਹਨ। ਐਤਵਾਰ ਰਾਤ ਹੈਮਿਲਟਨ ਤੇ ਟੌਰੰਗੇ ਜਾਣ ਵਾਲੀਆਂ ਉਡਾਣਾ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਆਕਲੈਂਡ, ਹਮਿਲਟਨ, ਟੌਰੰਗੇ ਨੂੰ ਜਾਣ ਵਾਲੀਆਂ ਸਾਰੀਆਂ ਟਰਬੋਪਰੋਪ ਉਡਾਣਾ ਵੀ ਸੋਮਵਾਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।