ਆਕਲੈਂਡ (ਹਰਪ੍ਰੀਤ ਸਿੰਘ) - ਸੀਨੀਅਰ ਡਿਟੈਕਟਿਵ ਸਾਰਜੇਂਟ ਸਕੋਟ ਆਰਮਸਟਰੋਂਗ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਲੋਕ ਵੀ ਬੀਤੇ ਦਿਨੀਂ ਆਕਲੈਂਡ ਪੁਲਿਸ ਵੈਨ ਚੋਂ ਫਰਾਰ ਹੋਣ ਵਾਲੇ 3 ਕੈਦੀਆਂ ਦੀ ਮੱਦਦ ਕਰਨ ਦੇ ਦੋਸ਼ੀ ਹੋਏ, ਉਨ੍ਹਾਂ 'ਤੇ ਗੰਭੀਰ ਪੱਧਰ 'ਤੇ ਕਰੀਮੀਨਲ ਚਾਰਜ ਲਾਏ ਜਾਣਗੇ।
ਇਨ੍ਹਾਂ ਤਿੰਨਾਂ ਕੈਦੀਆਂ ਦੀ ਪਹਿਚਾਣ 24 ਸਾਲਾ ਜਾਨਾ ਹੇਪੀ, 43 ਸਾਲਾ ਬਿਲੀ ਫਪੁਲੇ, 45 ਸਾਲਾ ਜੋਸਫ ਐਨਵੁਨ ਵਜੋਂ ਹੋਈ ਹੈ। ਫਰਾਰ ਹੋਣ ਤੋਂ ਬਾਅਦ ਇਨ੍ਹਾਂ ਤਿੰਨਾਂ ਨੇ ਮੋਟਰਵੇਅ 'ਤੇ ਜਾਂਦੇ ਇੱਕ ਵਿਅਕਤੀ ਤੋਂ ਗੱਡੀ ਖੋਹੀ ਸੀ, ਤੇ ਉਸਤੋਂ ਬਾਅਦ ਗੱਡੀ ਨੂੰ ਮੋਟਰਵੇਅ 'ਤੇ ਹੀ ਛੱਡ ਇਹ ਰਫੂ-ਚੱਕਰ ਹੋ ਗਏ ਸਨ।
ਇਹ ਤਿੰਨੋਂ ਖਤਰਨਾਕ ਪ੍ਰਵਿਰਤੀ ਦੇ ਹਨ ਅਤੇ ਇਨ੍ਹਾਂ ਨੂੰ ਦੇਖੇ ਜਾਣ 'ਤੇ ਜਾਂ ਇਨ੍ਹਾਂ ਬਾਰੇ ਸੂਚਨਾ ਮਿਲਣ 'ਤੇ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖੀ ਜਾਏ।