Thursday, 22 February 2024
11 February 2023 New Zealand

ਭਾਰਤੀ ਮੂਲ ਦੇ ਕ੍ਰਿਕੇਟ ਖਿਡਾਰੀ ਨੇ ਕਰ ਦਿੱਤੀ ਕਮਾਲ, ਇੱਕਲੇ ਨੇ 280 ਰਨ ਬਣਾ ਜਿਤਾਇਆ ਟੀਮ ਨੂੰ

ਭਾਰਤੀ ਮੂਲ ਦੇ ਕ੍ਰਿਕੇਟ ਖਿਡਾਰੀ ਨੇ ਕਰ ਦਿੱਤੀ ਕਮਾਲ, ਇੱਕਲੇ ਨੇ 280 ਰਨ ਬਣਾ ਜਿਤਾਇਆ ਟੀਮ ਨੂੰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹਰਿਆਣੇ ਨਾਲ ਸਬੰਧਤ 33 ਸਾਲਾ ਵਿਕਾਸ ਮਲਿਕ ਦਾ ਕ੍ਰਿਕੇਟ ਸਬੰਧੀ ਪੈਸ਼ਨ ਉਸਨੂੰ ਕਾਮਯਾਬੀਆਂ ਦੁਆ ਰਿਹਾ ਹੈ, ਵਿਕਾਸ ਨੇ ਕ੍ਰਾਈਸਚਰਚ ਮੈਟਰੋ ਕ੍ਰਿਕੇਟ ਡਿਵੀਜਨ 2 ਵਿੱਚ ਨੋਟਆਊਟ 280 ਸਕੋਰ ਬਣਾ ਪੁਰਾਣੇ ਰਿਕਾਰਡ 251 ਸਕੋਰਾਂ ਦੇ ਨਿੱਜੀ ਰਿਕਾਰਡ ਨੂੰ ਤੋੜ ਦਿੱਤਾ ਹੈ।
ਵਿਕਾਸ 2019 ਵਿੱਚ ਕ੍ਰਾਈਸਚਰਚ ਵਿੱਚ ਕੰਸਟਰਕਸ਼ਨ ਮੈਨੇਜਮੈਂਟ ਦੀ ਪੜ੍ਹਾਈ ਕਰਨ ਆਇਆ ਸੀ। ਆਪਣੀ ਔਖੀ ਪੜ੍ਹਾਈ ਦੇ ਬਾਵਜੂਦ ਉਸਨੇ ਕ੍ਰਿਕੇਟ ਜਾਰੀ ਰੱਖੀ ਅਤੇ ਬੀਤੇ ਦਿਨੀਂ ਆਪਣੀ ਈਜ਼ਟ ਸ਼ੈਰਲੀ ਕ੍ਰਿਕੇਟ ਕਲੱਬ ਟੀਮ ਨੂੰ 366 ਸਕੋਰਾਂ ਦੇ ਵੱਡੇ ਅੰਤਰ ਨਾਲ ਜਿਤਾਉਣ ਵਿੱਚ ਮੱਦਦ ਕੀਤੀ। ਇਹ ਮੈਚ ਮੇਰਿਸਟ ਹੇਰਵੁੱਡ ਟੀਮ ਨਾਲ ਖੇਡਿਆ ਜਾ ਰਿਹਾ ਸੀ।

ADVERTISEMENT
NZ Punjabi News Matrimonials