Thursday, 22 February 2024
11 February 2023 New Zealand

ਇੰਡੀਆ-ਆਸਟ੍ਰੇਲੀਆ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ, ਰਵਿੰਦਰ ਜਡੇਜਾ ਬਣੇ ਪਲੇਅਰ ਆਫ ਦਾ ਮੈਚ

ਇੰਡੀਆ-ਆਸਟ੍ਰੇਲੀਆ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ, ਰਵਿੰਦਰ ਜਡੇਜਾ ਬਣੇ ਪਲੇਅਰ ਆਫ ਦਾ ਮੈਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਹੋ ਰਹੇ ਪਹਿਲੇ ਟੈਸਟ ਮੈਚ ਵਿੱਚ ਇੰਡੀਆ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦਿਆਂ ਤੀਜੇ ਦਿਨ ਹੀ ਮੈਚ ਨੂੰ ਇੱਕ ਵਾਰੀ ਤੇ 132 ਰਨਾਂ ਨਾਲ ਜਿੱਤ ਲਿਆ ਹੈ।
ਆਸਟ੍ਰੇਲੀਆ ਦੀ ਟੀਮ ਨੇ ਜਿੱਥੇ ਪਹਿਲੀ ਵਾਰੀ ਵਿੱਚ 177 ਸਕੋਰ ਬਣਾਏ ਸਨ, ੳੇੁੱਥੇ ਹੀ ਦੂਜੀ ਵਾਰੀ ਵਿੱਚ ਆਸਟ੍ਰੇਲੀਆਈ ਟੀਮ 91 ਸਕੋਰਾਂ 'ਤੇ ਹੀ ਆਲ-ਆਊਟ ਹੋ ਗਈ, ਜਦਕਿ ਭਾਰਤ ਨੇ ਪਹਿਲੀ ਵਾਰੀ ਵਿੱਚ 400 ਸਕੋਰ ਬਣਾਏ ਸਨ। ਇਸ ਮੈਚ ਨੂੰ ਜਿੱਤਣ ਦਾ ਸਿਹਰਾ ਰਵਿੰਦਰ ਜਡੇਜਾ ਅਤੇ ਰਵਿਚੰਦਰਨ ਅਸ਼ਵਿਨ ਦੇ ਸਿਰ ਬੱਝਦਾ ਹੈ। ਰਵਿੰਦਰ ਜਡੇਜਾ ਨੇ ਦੋਨਾਂ ਵਾਰੀਆਂ ਵਿੱਚ 7 ਵਿਕਟਾਂ ਹਾਸਿਲ ਕੀਤੀਆਂ, ਜਦਕਿ ਰਵਿਚੰਦਰਨ ਅਸ਼ਵਿਨ ਨੇ 5 ਵਿਕਟਾਂ ਹਾਸਿਲ ਕੀਤੀਆਂ।

ADVERTISEMENT
NZ Punjabi News Matrimonials