Tuesday, 27 February 2024
12 February 2023 New Zealand

ਆਕਲੈਂਡ ਪੁੱਜੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ, ਰਿਹਾਇਸ਼ੀਆਂ ਨੂੰ ਸਾਵਧਾਨੀ ਵਰਤਣ ਦੀ ਆਖੀ ਗੱਲ

ਆਕਲੈਂਡ ਪੁੱਜੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ, ਰਿਹਾਇਸ਼ੀਆਂ ਨੂੰ ਸਾਵਧਾਨੀ ਵਰਤਣ ਦੀ ਆਖੀ ਗੱਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਚੱਕਰਵਾਤੀ ਤੂਫਾਨ ਗੈਬਰੀਆਲ ਨੇ ਅਪਰ ਨਾਰਥ ਆਈਲੈਂਡ ਵਿੱਚ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਨਿਊਜੀਲੈਂਡ ਵਾਸੀਆਂ ਨਾਲ ਇੱਕਜੁੱਟਤਾ ਦਿਖਾਉਣ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ, ਉਪ-ਪ੍ਰਧਾਨ ਮੰਤਰੀ ਕਾਰਮੇਲ ਸੀਪੁਲੋਨੀ ਵਿਸ਼ੇਸ਼ ਤੌਰ 'ਤੇ ਆਕਲੈਂਡ ਪੁੱਜੇ ਹਨ ਤੇ ਉਨ੍ਹਾਂ ਨੇ ਰਿਹਾਇਸ਼ੀਆਂ ਨੂੰ ਅਪੀਲ ਕੀਤੀ ਹੈ ਕਿ ਖਰਾਬ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦਾ ਰਿਸਕ ਨਾ ਲਿਆ ਜਾਏ ਤੇ ਹਿਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਏ ਤੇ ਐਮਰਜੈਂਸੀ ਮੌਕੇ ਬਿਨ੍ਹਾਂ ਦੇਰੀ 111 'ਤੇ ਕਾਲ ਕੀਤੀ ਜਾਏ। ਇਸ ਖਰਾਬ ਮੌਸਮ ਦੌਰਾਨ ਟਰੈਵਲੰਿਗ ਤੋਂ ਬਚਿਆ ਜਾਏ ਤੇ ਬੇਲੋੜਾ ਬਾਹਰ ਨਾ ਜਾਇਆ ਜਾਏ।

ADVERTISEMENT
NZ Punjabi News Matrimonials