Thursday, 22 February 2024
12 February 2023 New Zealand

ਆਕਲੈਂਡ ਕੌਂਸਿਲ ਵਲੋਂ ਕਰਬਸਾਈਡ Collection ( Rubbis collection ) ਸੋਮਵਾਰ ਅਤੇ ਮੰਗਲਵਾਰ ਨੂੰ ਰੱਦ

ਆਕਲੈਂਡ ਕੌਂਸਿਲ ਵਲੋਂ ਕਰਬਸਾਈਡ Collection ( Rubbis collection ) ਸੋਮਵਾਰ ਅਤੇ ਮੰਗਲਵਾਰ ਨੂੰ ਰੱਦ - NZ Punjabi News

Auckland (NZ Punjabi News) ਚੱਕਰਵਾਤ ਗੈਬਰੀਏਲ ਤੇ MetService ਅੱਪਡੇਟ ਦੇ ਆਧਾਰ 'ਤੇ, ਅਤੇ ਤੇਜ਼ ਹਵਾ ਅਤੇ ਬਾਰਿਸ਼ ਦੀਆਂ ਚੇਤਾਵਨੀਆਂ ਦੇ ਆਧਾਰ 'ਤੇ ਆਕਲੈਂਡ ਕਾਉਂਸਿਲ ਵਲੋਂ ਕਰਬਸਾਈਡ ਕੂੜਾ, ਰੀਸਾਈਕਲਿੰਗ ਅਤੇ ਫੂਡ ਸਕ੍ਰੈਪ ਕਲੈਕਸ਼ਨ ਸੋਮਵਾਰ ਅਤੇ ਮੰਗਲਵਾਰ ਲਈ ਰੱਦ ਕਰ ਦਿੱਤਾ ਗਿਆ ਹੈ। ਆਕਲੈਂਡ ਕਾਉਂਸਿਲ ਵਲੋਂ ਕਿਹਾ ਗਿਆ ਹੈ ਕਿ ਇਸ ਖਰਾਬ ਮੋਸਮ ਕਾਰਨ
ਆਪਣੇ ਕੂੜੇ, ਰੀਸਾਈਕਲਿੰਗ ਅਤੇ ਭੋਜਨ ਦੇ ਸਕ੍ਰੈਪ ਨੂੰ ਸੁਰੱਖਿਅਤ ਢੰਗ ਘਰ ਦੇ ਅੰਦਰ ਹੀ ਰੱਖੋ ਤਾ ਜੋ ਇਹ ਸੜਕਾਂ ਤੇ ਨੇ ਖਿੰਡੇ ਅਤੇ ਮੋਸਮ ਸਹੀ ਹੋਣ ਤੋਂ ਬਾਅਦ ਇਹ
ਪ੍ਰਬੰਧ ਦੁਬਾਰਾ ਸ਼ੁਰੂ ਹੋ ਜਾਣਗੇ | ਪਰ ਜੇਕਰ ਤੁਹਾਡੀ Rubbis collection ਮੰਗਲਵਾਰ ਤੋਂ ਬਾਅਦ ਹੈ ਤਾਂ ਇਹ ਪ੍ਰਭਾਵਿਤ ਨਾਹੋ ਹੋਵੇਗੀ ਅਤੇ ਇਹ ਆਮ ਵਾਂਗੂ ਹੀ ਜਾਰੀ ਰਹੇਗੀ

ਮੌਜੂਦਾ ਮੌਸਮ ਰਿਪੋਰਟਾਂ ਦੇ ਆਧਾਰ 'ਤੇ ਕਾਉਂਸਿਲ ਬੁੱਧਵਾਰ 15 ਫਰਵਰੀ ਨੂੰ ਕਰਬਸਾਈਡ ਸੇਵਾਵਾਂ ਨੂੰ ਮੁੜ ਸ਼ੁਰੂ ਕਰੇਗਾ|, ਇਸ ਮੌਸਮ ਘਟਨਾ ਦੇ ਦੌਰਾਨ ਨਿਵਾਸੀਆਂ, ਸਟਾਫ ਅਤੇ ਠੇਕੇਦਾਰਾਂ ਦੀ ਸੁਰੱਖਿਆ ਪੂਰੀ ਤਰ੍ਹਾਂ ਮਹੱਤਵ ਰੱਖਦੀ ਹੈ। ਇਸ ਕਾਰਨ ਹੀ ਕਾਉਂਸਿਲ ਵਲੋਂ ਇਹ ਫੈਸਲਾ ਲਿਆ ਗਿਆ ਹੈ |

ADVERTISEMENT
NZ Punjabi News Matrimonials