Thursday, 22 February 2024
12 February 2023 New Zealand

ਨਿਊਜ਼ੀਲੈਂਡ ਆਰਮੀ ਦੀ ਰੈਜੀਮੈਂਟ ਨੂੰ ਨੋਰਥ ਆਈਲੈਂਡ 'ਚ ਕੀਤਾ ਗਿਆ ਤਾਇਨਾਤ

ਨਿਊਜ਼ੀਲੈਂਡ ਆਰਮੀ ਦੀ ਰੈਜੀਮੈਂਟ ਨੂੰ ਨੋਰਥ ਆਈਲੈਂਡ 'ਚ ਕੀਤਾ ਗਿਆ ਤਾਇਨਾਤ - NZ Punjabi News

Auckland (NZ Punjabi News) ਗੈਬਰੀਏਲ ਤੂਫ਼ਾਨ ਕਾਰਨ ਬਣੇ ਗੰਭੀਰ ਮੌਸਮ ਕਾਰਨ ਆਕਲੈਂਡ ਅਤੇ ਇਸ ਦੇ ਬਣੇ ਐਮਰਜੈਂਸੀ ਕੇਂਦਰਾਂ ਵਿੱਚ ਐਮਰਜੈਂਸੀ ਸਪਲਾਈ ਦੇ 50 ਤੋਂ ਵੱਧ ਪੈਲੇਟਾਂ ਨੂੰ ਪਹੁੰਚਾਉਣ ਅਤੇ ਉਤਾਰਨ
ਵਿੱਚ ਸਹਾਇਤਾ ਲਈ ਨਿਊਜ਼ੀਲੈਂਡ ਆਰਮੀ ਦੀ 16 ਫੀਲਡ ਰੈਜੀਮੈਂਟ ਦੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ | ਇਸ ਦੇ ਨਾਲ ਨਾਲ 100 ਤੋਂ ਵੱਧ ਕਰਮਚਾਰੀ ਨੌਰਥਲੈਂਡ ਅਤੇ ਆਕਲੈਂਡ ਵਿੱਚ ਲੋਕਲ ਕੌਂਸਲ. ਅਤੇ ਸਰਕਾਰ ਦੀ ਮਦਦ ਲਈ ਤਾਇਨਾਤ. ਕੀਤੇ ਗਏ ਹਨ ਅਤੇ ਇਸ ਨਾਲ ਨਾਲ ਕੁਝ ਹੋਰ 16 ਫੀਲਡ ਰੈਜੀਮੈਂਟ ਦੇ ਕਰਮਚਾਰੀਆਂ ਨੂੰ ਬਾਕੀਆਂ ਦੇ ਨਾਲ ਸਟੈਂਡਬਾਏ ਤੇ ਰੱਖਿਆ ਗਿਆ ਹੈ ਤਾਂ ਜੋ ਜੇਕਰ ਹੋਰ ਆਰਮੀ ਕਰਮਚਾਰੀਆਂ ਦੀ ਜਰੂਰਤ ਪੈਂਦੀ ਹੈ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਬੁਲਾਈਆਂ ਜਾ ਸਕਦਾ ਹੈ |
ਡਿਫੈਂਸ ਫੋਰਸ ਦੇ ਕਰਮਚਾਰੀ ਵੀ ਆਕਲੈਂਡ ਭਰ ਵਿੱਚ ਸਿਵਲ ਡਿਫੈਂਸ ਸੈਂਟਰਾਂ ਨੂੰ ਬਣਾਉਣ ਵਿੱਚ ਸਹਾਇਤਾ ਕਰਨ ਵਿੱਚ ਰੁੱਝੇ ਹੋਏ ਹਨ, ਅਤੇ ਆਉਣ ਵਾਲੇ ਦਿਨਾਂ ਵਿੱਚ ਮਦਦ ਕਰਨ ਲਈ ਤਿਆਰ ਹਨ।

ADVERTISEMENT
NZ Punjabi News Matrimonials