Friday, 23 February 2024
12 February 2023 New Zealand

ਸਾਈਕਲੋਨ ਗੈਬਰੀਆਲ ਕਾਰਨ ਸੋਮਵਾਰ ਨੂੰ ਆਕਲੈਂਡ ਦਾ ਬਹੁਤਾ ਹਿੱਸਾ ਰਹੇਗਾ ਬੰਦ

ਸਾਈਕਲੋਨ ਗੈਬਰੀਆਲ ਕਾਰਨ ਸੋਮਵਾਰ ਨੂੰ ਆਕਲੈਂਡ ਦਾ ਬਹੁਤਾ ਹਿੱਸਾ ਰਹੇਗਾ ਬੰਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਚੱਕਰਵਾਤੀ ਤੂਫਾਨ ਗੈਬਰੀਆਲ ਦੀ ਮਾਰ ਹੇਠ ਇਸ ਵੇਲੇ ਨਾਰਥ ਆਈਲੈਂਡ ਆ ਚੁੱਕਾ ਹੈ ਤੇ ਕੱਲ ਸੋਮਵਾਰ ਨੂੰ ਵੀ ਆਕਲੈਂਡ ਦਾ ਲਗਭਗ ਬਹੁਤਾ ਹਿੱਸਾ ਗੈਬਰੀਆਲ ਕਾਰਨ ਬੰਦ ਰਹੇਗਾ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਵਲੋਂ ਰਿਹਾਇਸ਼ੀਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਸ ਕਾਰਨ ਆਕਲੈਂਡ ਦੇ ਬਹੁਤੇ ਸਕੂਲ/ਕਾਲਜ ਤੇ ਹੋਰ ਜਨਤਕ ਅਦਾਰੇ ਬੰਦ ਰਹਿਣਗੇ। ਪ੍ਰਸ਼ਾਸ਼ਣ ਵਲੋਂ ਜਾਰੀ ਹਿਦਾਇਤਾਂ ਨੂੰ ਅਣਗੋਲਿਆਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਜੇ ਤੁਸੀਂ ਆਪਣੇ ਆਪ ਨੂੰ ਖਤਰੇ ਵਿੱਚ ਮਹਿਸੂਸ ਕਰੋ ਤਾਂ 111 'ਤੇ ਕਾਲ ਕਰਨ ਦੀ ਸਲਾਹ ਹੈ।

ADVERTISEMENT
NZ Punjabi News Matrimonials