Tuesday, 27 February 2024
12 February 2023 New Zealand

ਸਾਈਕਲੋਨ ਗੈਬਰੀਆਲ ਦਾ ਕਹਿਰ!

60,000 ਤੋਂ ਵਧੇਰੇ ਘਰਾਂ ਦੀ ਬਿਜਲੀ ਗੁੱਲ, ਫੈਂਗਰਾਏ ਦੇ ਰਿਹਾਇਸ਼ੀਆਂ ਨੂੰ ਸੁਰੱਖਿਅਤ ਥਾਵਾਂ' ਤੇ ਜਾਣ ਦੀ ਸਲਾਹ
ਸਾਈਕਲੋਨ ਗੈਬਰੀਆਲ ਦਾ ਕਹਿਰ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਪਰ ਨਾਰਥ ਆਈਲੈਂਡ ਇਸ ਵੇਲੇ ਚੱਕਰਵਾਤੀ ਤੂਫਾਨ ਗੈਬਰੀਆਲ ਦੀ ਮਾਰ ਹੇਠ ਹੈ। ਫੈਂਗਰਾਏ, ਕੋਰੰਮਡਲ ਵਿੱਚ 60,000 ਤੋਂ ਵਧੇਰੇ ਘਰ ਬਿਨ੍ਹਾਂ ਬਿਜਲੀ ਤੋਂ ਗੁਜਾਰਾ ਕਰ ਰਹੇ ਹਨ। ਭਾਰੀ ਬਾਰਿਸ਼, ਤੂਫਾਨੀ ਹਵਾਵਾਂ ਨੇ ਨਾਰਥਲੈਂਡ, ਆਕਲੈਂਡ, ਟਾਇਰਾਵਿਟੀ, ਓਪੋਟੀਕੀ, ਥੇਮਜ਼-ਕੋਰਮੰਡਲ ਦਾ ਬੁਰਾ ਹਾਲ ਕੀਤਾ ਹੋਇਆ ਹੈ।
ਨਾਰਥ ਆਈਲੈਂਡ ਲਈ ਇਸ ਵੇਲੇ ਕਈ ਮੌਸਮੀ ਚੇਤਾਵਨੀਆਂ ਅਮਲ ਵਿੱਚ ਹਨ।
ਫੈਂਗਰਾਏ ਸੀਬੀਡੀ ਇਲਾਕੇ ਦੇ ਨਦੀ ਨਜਦੀਕ ਰਹਿੰਦੇ ਰਿਹਾਇਸ਼ੀਆਂ ਨੂੰ ਸੁਰੱਖਿਅਤ ਥਾਂਵਾਂ 'ਤੇ ਪੁੱਜਣ ਦੀ ਸਲਾਹ ਦਿੱਤੀ ਗਈ ਹੈ।
ਆਕਲੈਂਡ ਵਿੱਚ ਅੱਜ ਸਾਰੀਆਂ ਟਰੇਨਾਂ ਬਾਅਦ ਦੁਪਹਿਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ।
ਆਕਲੈਂਡ ਵਿੱਚ ਸਿਵਿਲ ਡਿਫੈਂਸ ਸੈਂਟਰਾਂ ਤੇ ਸ਼ੈਲਟਰਾਂ ਦੀ ਪੂਰੀ ਸੂਚੀ ਇਸ ਲੰਿਕ 'ਤੇ ਉਪਲਬਧ ਹੈ ਜਾਂ ਫਿਰ ਲੋੜ ਪੈਣ 'ਤੇ ਆਕਲੈਂਡ ਐਮਰਜੈਂਸੀ ਮੈਨੇਜਮੈਂਟ ਵੈਬਸਾਈਟ 'ਤੇ ਲਾਗਇਨ ਕੀਤਾ ਜਾ ਸਕਦਾ ਹੈ।

ADVERTISEMENT
NZ Punjabi News Matrimonials