Thursday, 22 February 2024
13 February 2023 New Zealand

ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਫਸੇ ਆਕਲੈਂਡ ਵਿੱਚ

ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਫਸੇ ਆਕਲੈਂਡ ਵਿੱਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਚੱਕਰਵਾਤੀ ਤੂਫਾਨ ਗੈਬਰੀਆਲ ਦੇ ਕਾਰਨ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਕਲੈਂਡ ਫੇਰੀ 'ਤੇ ਆਏ ਪ੍ਰਧਾਨ ਮੰਤਰੀ ਘਰੇਲੂ ਉਡਾਣਾ ਰੱਦ ਹੋਣ ਕਾਰਨ ਅੱਜ ਆਕਲੈਂਡ ਵਿੱਚ ਹੀ ਫੱਸ ਗਏ ਹਨ ਅਤੇ ਇਸਦੇ ਨਤੀਜੇ ਵਜੋਂ ਕੈਬਿਨੇਟ ਦੀ ਹੋਣ ਵਾਲੀ ਮੀਟਿੰਗ ਆਨਲਾਈਨ ਹੀ ਕੀਤੀ ਜਾਏਗੀ।
ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨਿਊਜੀਲੈਂਡ ਵਾਸੀਆਂ ਦੀ ਸੁਰੱਖਿਆ ਨੂੰ ਲੈਕੇ ਕਾਫੀ ਚਿੰਤਿਤ ਹਨ ਅਤੇ ਉਨ੍ਹਾਂ ਸਾਫ ਕੀਤਾ ਹੈ ਕਿ ਪ੍ਰਭਾਵਿਤ ਨਿਊਜੀਲੈਂਡ ਲਈ ਕੈਬਿਨੇਟ ਮੀਟਿੰਗ ਦੌਰਾਨ ਉਨ੍ਹਾਂ ਵਲੋਂ ਵਿਸ਼ੇਸ਼ ਸੰਕਟਕਾਲੀਨ ਯੋਜਨਾਵਾਂ ਉਲੀਕੀਆਂ ਜਾਣਗੀਆਂ।

ADVERTISEMENT
NZ Punjabi News Matrimonials