Friday, 23 February 2024
13 February 2023 New Zealand

ਇਸ ਵਾਰ ਦੀ ਮਰਦਮਸ਼ੁਮਾਰੀ ਵਿੱਚ ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਨੂੰ ਇਨ੍ਹਾਂ ਤਿੰਨ ਕਾਲਮਾਂ ਦਾ ਧਿਆਨ ਰੱਖਣ ਦੀ ਬੇਨਤੀ!

ਇਸ ਵਾਰ ਦੀ ਮਰਦਮਸ਼ੁਮਾਰੀ ਵਿੱਚ ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਨੂੰ ਇਨ੍ਹਾਂ ਤਿੰਨ ਕਾਲਮਾਂ ਦਾ ਧਿਆਨ ਰੱਖਣ ਦੀ ਬੇਨਤੀ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 2018 ਦੀ ਨਿਊਜੀਲੈਂਡ ਦੀ ਮਰਦਮਸ਼ੁਮਾਰੀ ਅਨੁਸਾਰ ਇੱਥੇ 41,000 ਸਿੱਖ ਰਹਿ ਰਹੇ ਸਨ। ਹੁਣ ਸਾਲ 2023 ਦੀ ਮਰਦਮਸ਼ੁਮਾਰੀ ਸ਼ੁਰੂ ਹੋ ਗਈ ਹੈ ਤੇ ਘਰਾਂ ਵਿੱਚ ਫਾਰਮ ਪੁੱਜਣੇ ਸ਼ੁਰੂ ਹੋ ਗਏ ਹਨ। ਜੇਕਰ ਤੁਹਾਡੇ ਨਾਮ ਵਿੱਚ ਸਿੰਘ ਜਾਂ ਕੌਰ ਸ਼ਬਦ ਹੈ ਤਾਂ ਸਿਰਫ ਇਸਦੇ ਨਾਲ ਹੀ ਤੁਹਾਡੀ ਗਿਣਤੀ ਸਿੱਖਾਂ ਵਿੱਚ ਨਹੀਂ ਗਿਣੀ ਜਾਏਗੀ, ਬਲਕਿ ਫਾਰਮ ਵਿੱਚ ਕਾਲਮ 8, 15 ਅਤੇ 16 ਬਹੁਤ ਅਹਿਮ ਹਨ ਤਾਂ ਜੋ ਤੁਹਾਡੀ ਗਿਣਤੀ ਬਤੌਰ ਸਿੱਖ ਗਿਣੀ ਜਾਏ। ਇਸ ਲਈ ਤੁਹਾਨੂੰ ਕਾਲਮ 8 ਵਿੱਚ ਐਥਨਿਕ ਗਰੁੱਪ ਦੀ ਥਾਂ 'ਸਿੱਖ' ਲਿਖਣਾ ਜਰੂਰੀ ਹੈ, ਕਾਲਮ 15 ਵਿੱਚ ਆਪਣੀ ਭਾਸ਼ਾ ਨੂੰ ਪੰਜਾਬੀ ਲਿਖਣਾ ਜਰੂਰੀ ਹੈ ਅਤੇ ਕਾਲਮ 16 ਵਿੱਚ ਆਪਣਾ ਧਰਮ 'ਸਿੱਖ' ਲਿਖਣਾ ਜਰੂਰੀ ਹੈ। ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਲਈ ਇਹ ਬਹੁਤ ਹੀ ਅਹਿਮ ਹੈ।

ADVERTISEMENT
NZ Punjabi News Matrimonials