Tuesday, 27 February 2024
13 February 2023 New Zealand

ਤੂਫਾਨੀ ਹਵਾਵਾਂ ਕਾਰਨ ਘਰ ‘ਤੇ ਗਿਰਿਆ ਦਰੱਖਤ, ਕ੍ਰਿਸ਼ਮਾਈ ਢੰਗ ਨਾਲ ਬਚੇ ਘਰ ਵਿੱਚ ਮੌਜੂਦ ਮਾਂ ਤੇ ਬੱਚੇ

ਤੂਫਾਨੀ ਹਵਾਵਾਂ ਕਾਰਨ ਘਰ ‘ਤੇ ਗਿਰਿਆ ਦਰੱਖਤ, ਕ੍ਰਿਸ਼ਮਾਈ ਢੰਗ ਨਾਲ ਬਚੇ ਘਰ ਵਿੱਚ ਮੌਜੂਦ ਮਾਂ ਤੇ ਬੱਚੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਜੈਨ ਮੈਰੀ ਤੇ ਉਸਦੇ 4 ਬੱਚੇ ਸੱਚਮੁੱਚ ਹੀ ਚੰਗੀ ਕਿਸਮਤ ਵਾਲੇ ਕਹੇ ਜਾ ਸਕਦੇ ਹਨ, ਜੋ ਆਪਣੇ ਘਰ 'ਤੇ ਸਾਈਕਲੋਨ ਗੈਬਰੀਆਲ ਦੀਆਂ ਤੂਫਾਨੀ ਹਵਾਵਾਂ ਕਾਰਨ ਗਿਰੇ ਦਰੱਖਤ ਤੋਂ ਵਾਲ-ਵਾਲ ਬਚੇ ਹਨ। ਜੈਨ ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਦਰੱਖਤ ਉਨ੍ਹਾਂ ਦੇ ਘਰ 'ਤੇ ਗਿਰਿਆ ਤਾਂ ਇਸ ਤਰ੍ਹਾਂ ਧਮਾਕਾ ਹੋਇਆ ਜਿਵੇਂ ਕੋਈ ਤੇਜ ਰਫਤਾਰ ਟਰੱਕ ਘਰ ਵਿੱਚ ਆ ਵੜਿਆ ਹੋਏ। ਪਰ ਚੰਗੀ ਕਿਸਮਤ ਨੂੰ ਘਰ ਵਿੱਚ ਖੜੀ ਉਨ੍ਹਾਂ ਦੀ ਕਾਰ ਕਾਰਨ ਉਨ੍ਹਾਂ ਦਾ ਹਾਦਸੇ ਵਿੱਚ ਬਚਾਅ ਹੋ ਗਿਆ। ਮੈਰੀ ਆਪਣੇ ਆਪ ਤੇ ਆਪਣੇ ਬੱਚਿਆਂ ਨੂੰ ਕਿਸਮਤ ਵਾਲਾ ਦੱਸ ਰਹੀ ਹੈ, ਜੋ ਇਸ ਹਾਦਸੇ ਵਿੱਚ ਬੱਚ ਨਿਕਲੇ।
ਇਸ ਵੇਲੇ ਤੂਫਾਨੀ ਹਵਾਵਾਂ ਚੱਲਣ ਕਾਰਨ, ਗਿਰੇ ਦਰੱਖਤਾਂ ਦੇ ਨਤੀਜੇ ਵਜੋਂ ਨਾਰਥ ਆਈਲੈਂਡ ਵਿੱਚ 50,000 ਤੋਂ ਵਧੇਰੇ ਘਰ ਬਿਨ੍ਹਾਂ ਬਿਜਲੀ ਤੋਂ ਗੁਜਾਰਾ ਕਰ ਰਹੇ ਹਨ ਤੇ ਖਤਰਾ ਅਜੇ ਟਲਿਆ ਨਹੀਂ ਹੈ, ਕਿਉਂਕਿ ਕੋਰਮੰਡਲ ਤੇ ਈਸਟ ਕੋਸਟ ਲਈ ਅਜੇ ਵੀ ਕਈ ਮੌਸਮੀ ਚੇਤਾਵਨੀਆਂ ਅਮਲ ਵਿੱਚ ਹਨ

ADVERTISEMENT
NZ Punjabi News Matrimonials