Thursday, 22 February 2024
13 February 2023 New Zealand

ਚੱਕਰਵਾਤੀ ਤੂਫਾਨ ਕਾਰਨ ਆਕਲੈਂਡ ਏਅਰਪੋਰਟ 'ਤੇ 45,000 ਯਾਤਰੀਆਂ ਦੀਆਂ ਉਡਾਣਾ ਹੋ ਚੁੱਕੀਆਂ ਰੱਦ

ਚੱਕਰਵਾਤੀ ਤੂਫਾਨ ਕਾਰਨ ਆਕਲੈਂਡ ਏਅਰਪੋਰਟ 'ਤੇ 45,000 ਯਾਤਰੀਆਂ ਦੀਆਂ ਉਡਾਣਾ ਹੋ ਚੁੱਕੀਆਂ ਰੱਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਚੱਕਰਵਾਤੀ ਤੂਫਾਨ ਗੈਬਰੀਆਲ ਕਾਰਨ ਹੁਣ ਤੱਕ ਆਕਲੈਂਡ ਏਅਰਪੋਰਟ 'ਤੇ 45,000 ਤੋਂ ਵਧੇਰੇ ਯਾਤਰੀਆਂ ਦੀਆਂ ਉਡਾਣਾ ਰੱਦ ਹੋ ਚੁੱਕੀਆਂ ਹਨ ਅਤੇ ਕੱਲ ਮੰਗਲਵਾਰ ਨੂੰ ਅਜੇ ਹੋਰ ਵੀ ਉਡਾਣਾ ਰੱਦ ਹੋਣ ਦਾ ਖਦਸ਼ਾ ਹੈ। ਅੱਜ ਸਾਰਾ ਦਿਨ ਏਅਰਪੋਰਟ 'ਤੇ ਬਿਲਕੁਲ ਵੀ ਉਡਾਣਾ ਨਹੀਂ ਚੱਲ ਸਕੀਆਂ।
ਏਅਰ ਨਿਊਜੀਲੈਂਡ ਦਾ ਇਸ ਸਬੰਧੀ ਕਹਿਣਾ ਹੈ ਕਿ ਯਾਤਰੀਆਂ ਦੇ ਇਸ ਵਿਗੜੇ ਸ਼ਿਡਿਊਲ ਨੂੰ ਸਹੀ ਕਰਨ ਲਈ ਕਈ ਦਿਨਾਂ ਦਾ ਸਮਾਂ ਲੱਗ ਜਾਏਗਾ ਤੇ ਇਸ ਦਾ ਖਮਿਆਜਾ ਏਅਰ ਨਿਊਜੀਲੈਂਡ ਦੇ ਨਾਲ ਉਨ੍ਹਾਂ ਯਾਤਰੀਆਂ ਨੂੰ ਵੀ ਝੱਲਣਾ ਪਏਗਾ, ਜਿਨ੍ਹਾਂ ਕੋਲ ਟਰੈਵਲ ਸਬੰਧੀ ਇੰਸ਼ੋਰੈਂਸ ਯੋਜਨਾਵਾਂ ਨਹੀਂ ਹਨ।
ਆਕਲੈਂਡ ਏਅਰਪੋਰਟ ਦੇ ਚੀਫ ਕਸਟਮਰ ਅਫਸਰ ਸਕੋਟ ਟਸਕਰ ਨੇ ਦੱਸਿਆ ਕਿ ਅਜੇ ਆਉਂਦੇ ਕੁਝ ਹੋਰ ਘੰਟਿਆਂ ਵਿੱਚ ਹੋਰ ਵੀ ਬੁਰੀਆਂ ਖਬਰਾਂ ਸਾਹਮਣੇ ਆ ਸਕਦੀਆਂ ਹਨ ਅਤੇ ਇਹ ਵੀ ਕਿ ਮੌਸਮ ਸਬੰਧੀ ਵਿਗੜੇ ਹਲਾਤਾਂ ਕਾਰਨ ਇਨੀਂ ਵੱਡੀ ਗਿਣਤੀ ਵਿੱਚ ਯਾਤਰੀਆਂ ਦਾ ਪ੍ਰਭਾਵਿਤ ਹੋਣਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ।

ADVERTISEMENT
NZ Punjabi News Matrimonials