Thursday, 22 February 2024
14 February 2023 New Zealand

ਸਾਈਕਲੋਨ ਗੈਬਰੀਆਲ ਦਾ ਕਹਿਰ! (1)

ਨਿਊਜੀਲੈਂਡ ਵਿੱਚ ਐਲਾਨੀ ਗਈ ਨੈਸ਼ਨਲ ਐਮਰਜੈਂਸੀ, ਆਕਲੈਂਡ ਵਾਸੀਆਂ ਨੂੰ ਟਰੈਵਲ ਨਾ ਕਰਨ ਦੀ ਹਿਦਾਇਤ
ਸਾਈਕਲੋਨ ਗੈਬਰੀਆਲ ਦਾ ਕਹਿਰ! (1) - NZ Punjabi News


ਆਕਲੈਂਡ (ਹਰਪ੍ਰੀਤ ਸਿੰਘ) -ਚੱਕਰਵਾਤੀ ਤੂਫਾਨ ਗੈਬਰੀਆਲ ਕਾਰਨ ਨਿਊਜੀਲੈਂਡ ਵਿੱਚ ਇਸ ਵੇਲੇ ਨੈਸ਼ਨਲ ਪੱਧਰ ਦੀ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ।
- ਨਾਰਥਲੈਂਡ, ਆਕਲੈਂਡ, ਕੋਰਮੰਡਲ, ਗਿਸਬੋਰਨ, ਟਾਰਾਨਾਕੀ ਵਿੱਚ ਅਜੇ ਵੀ ਰੈੱਡ ਵਾਰਨਿੰਗ ਜਾਰੀ ਹੈ, ਜਦਕਿ ਬਾਕੀ ਦੇ ਨਾਰਥ ਆਈਲੈਂਡ ਵਿੱਚ ਓਰੇਂਜ ਵਾਰਨਿੰਗ ਅਮਲ ਵਿੱਚ ਹੈ।
- ਰਿਹਾਇਸ਼ੀਆਂ ਨੂੰ ਘਰੇ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
- ਜੇ ਐਮਰਜੈਂਸੀ ਕਾਰਨ ਤੁਸੀਂ ਕਿਸੇ ਸ਼ੈਲਟਰ ਵਿੱਚ ਹੋ ਤਾਂ ਤਾਜੀ ਅਪਡੇਟ ਤੱਕ ਉਸੇ ਥਾਂ 'ਤੇ ਬਣੇ ਰਹੋ
- ਸੜਕਾਂ 'ਤੇ ਇੱਕਠੇ ਹੋਏ ਹੜ੍ਹ ਦੇ ਪਾਣੀ ਵਿੱਚੋਂ ਗੱਡੀ ਕੱਢਣ ਦੀ ਕੋਸ਼ਿਸ਼ ਨਾ ਕਰੋ
- ਆਪਣੇ ਪਰਿਵਾਰਿਕ ਮੈਂਬਰਾਂ ਤੇ ਗੁਆਂਢੀਆਂ ਦੀ ਖੈਰ-ਖਬਰ ਲੈਂਦੇ ਰਹੋ
- ਮੈਟਸਰਵਿਸ ਵਲੋਂ ਜਾਰੀ ਹੋਣ ਵਾਲੀਆਂ ਅਪਡੇਟ ਦੀ ਪੂਰੀ ਸੂਚਨਾ ਰੱਖੋ
- ਐਮਰਜੈਂਸੀ ਮੌਕੇ ਬਿਨ੍ਹਾਂ ਦੇਰੀ 111 'ਤੇ ਕਾਲ ਕਰੋ
- ਖਰਾਬ ਮੌਸਮ ਕਾਰਨ ਆਕਲੈਂਡ ਵਿੱਚ ਇਸ ਵੇਲੇ ਕੋਈ ਵੀ ਰੇਲ ਗੱਡੀ ਨਹੀਂ ਚਲਾਈ ਜਾ ਰਹੀ ਤੇ ਸਾਰੀਆਂ ਟਰੇਨਾਂ ਅੱਜ ਰੱਦ ਕਰ ਦਿੱਤੀਆਂ ਗਈਆਂ ਹਨ।
- ਆਕਲੈਂਡ ਵਾਸੀਆਂ ਨੂੰ ਟਰੈਵਲ ਨਾ ਕਰਨ ਦੀ ਹਿਦਾਇਤ ਅਜੇ ਵੀ ਅਮਲ ਵਿੱਚ ਹੈ।
- ਕੋਰਮੰਡਲ ਪੈਨੀਸੁਲਾ ਦੇ ਈਸਟ ਕੋਸਟ ਦੇ ਇਲਾਕਿਆਂ ਨਾਲ ਤਾਂ ਪੂਰੀ ਤਰ੍ਹਾਂ ਸੰਪਰਕ ਟੁੱਟ ਚੁੱਕਾ ਹੈ।
- ਹਾਰਬਰ ਬ੍ਰਿਜ ਇਸ ਵੇਲੇ ਖੁੱਲਾ ਤਾਂ ਹੈ, ਪਰ ਇਸ ਨੂੰ ਕਿਸੇ ਵੇਲੇ ਵੀ ਬੰਦ ਕੀਤਾ ਜਾ ਸਕਦਾ ਹੈ।
- ਆਕਲੈਂਡ ਵਿੱਚ ਸ਼ੈਲਟਰ ਤੇ ਐਮਰਜੈਂਸੀ ਮੱਦਦ ਲਈ ਜਰੂਰੀ ਵੈਬਸਾਈਟਾਂ ਦਾ ਲੰਿਕ

ADVERTISEMENT
NZ Punjabi News Matrimonials