Friday, 23 February 2024
14 February 2023 New Zealand

ਨਿਊਜੀਲੈਂਡ ਵਾਸੀਆਂ ‘ਤੇ ਹੜ੍ਹਾਂ ਦੀ ਮਾਰ, ਹੁਣ ਤੱਕ ਹੋ ਚੁੱਕੇ 21,000 ਤੋਂ ਵਧੇਰੇ ਕਲੇਮ

ਨਿਊਜੀਲੈਂਡ ਵਾਸੀਆਂ ‘ਤੇ ਹੜ੍ਹਾਂ ਦੀ ਮਾਰ, ਹੁਣ ਤੱਕ ਹੋ ਚੁੱਕੇ 21,000 ਤੋਂ ਵਧੇਰੇ ਕਲੇਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਆਈ ਏ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਹੜ੍ਹਾਂ ਕਾਰਨ ਵੱਡੇ ਪੱਧਰ 'ਤੇ ਨਿਊਜੀਲੈਂਡ ਵਾਸੀ ਪ੍ਰਭਾਵਿਤ ਹੋਏ ਹਨ ਅਤੇ ਹੁਣ ਤੱਕ 21,000 ਤੋਂ ਵਧੇਰੇ ਕਲੇਮ ਪ੍ਰਭਾਵਿਤ ਰਿਹਾਇਸ਼ੀਆਂ ਵਲੋਂ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 57% ਕਲੇਮ ਘਰਾਂ ਸਬੰਧਤ, 21% ਨੁਕਸਾਨੇ ਗਏ ਸਮਾਨ ਦਾ, 6% ਕਮਰਸ਼ਲ ਤੇ ਬਿਜਨੈਸ ਤੇ 16% ਗੱਡੀਆਂ/ ਕਾਰਾਂ ਦਾ ਹੈ।
ਇਹ ਆਂਕੜੇ ਅੱਜ ਸਵੇਰ ਤੱਕ ਦੇ ਹਨ ਤੇ ਹੁਣ ਤੱਕ ਇੰਸ਼ੋਰੈਂਸ ਕੰਪਨੀਆਂ ਵਲੋਂ ਅਜਿਹੇ ਕਲੇਮਾਂ ਦੇ ਚਲਦਿਆਂ $23 ਮਿਲੀਅਨ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।
ਏ ਐਮ ਆਈ, ਸਟੇਟ ਅਤੇ ਐਨ ਜੈਡ ਚੀਫ ਐਗਜੀਕਿਉਟਿਵ ਅਮਾਂਡਾ ਵਿਟਿੰਗ ਨੇ ਦੱਸਿਆ ਕਿ ਬਹੁਤੇ ਕਲੇਮਾਂ ਦਾ ਭੁਗਤਾਨ ਸਮੇਂ ਵਿੱਚ ਹੀ ਹੋ ਰਿਹਾ ਹੈ, ਪਰ ਕੁਝ ਕਲੇਮਾਂ ਦੇ ਭੁਗਤਾਨ ਨੂੰ ਹਲਾਤਾਂ ਦੇ ਕਾਰਨ ਜਾਰੀ ਕਰਨ ਵਿੱਚ ਕੁਝ ਦੇਰੀ ਦਾ ਸਮਾਂ ਲੱਗ ਸਕਦਾ ਹੈ।

ADVERTISEMENT
NZ Punjabi News Matrimonials