Thursday, 22 February 2024
14 February 2023 New Zealand

ਹਮਿਲਟਨ ਪੁਲਿਸ ਦੀ ਕਾਮਯਾਬੀ!

ਡੇਅਰੀ ‘ਤੇ ਲੁੱਟ ਦੌਰਾਨ ਕਰਮਚਾਰੀ ਨੂੰ ਫੱਟੜ ਕਰਨ ਵਾਲੇ ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ
ਹਮਿਲਟਨ ਪੁਲਿਸ ਦੀ ਕਾਮਯਾਬੀ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਮੰਗਲਵਾਰ ਹਮਿਲਟਨ ਵਿੱਚ ਡੇਅਰੀ 'ਤੇ ਲੁੱਟ ਦੀ ਵਾਰਦਾਤ ਦੌਰਾਨ ਡੇਅਰੀ 'ਤੇ ਕੰਮ ਕਰਦੇ ਕਰਮਚਾਰੀ ਨੂੰ ਫੱਟੜ ਕਰਕੇ 3 ਛੋਟੀ ਉਮਰ ਦੇ ਨੌਜਵਾਨ ਫਰਾਰ ਹੋ ਗਏ ਸਨ ਤੇ ਆਪਣੇ ਨਾਲ ਨਕਦੀ ਤੇ ਸਿਗਰੇਟ ਆਦਿ ਚੋਰੀਆਂ ਕਰਕੇ ਲੈ ਗਏ ਸਨ।
ਇਹ ਡੇਅਰੀ ਮਾਇਰੋਆ ਸਟਰੀਟ 'ਤੇ ਸਥਿਤ ਸੀ ਤੇ ਲੁਟੇਰੇ ਮੌਕੇ ਤੋਂ ਇੱਕ ਚੋਰੀ ਦੀ ਕਾਰ ਵਿੱਚ ਫਰਾਰ ਹੋਏ ਸਨ। ਇਸ ਤੋਂ ਬਾਅਦ ਲੁਟੇਰਿਆਂ ਨੇ ਹਮਿਲਟਨ ਸਟਰੀਟ 'ਤੇ ਇਹ ਗੱਡੀ ਛੱਡੀ ਤੇ ਇੱਕ ਹੋਰ ਗੱਡੀ ਵਿੱਚ ਫਰਾਰ ਹੋ ਗਏ ਤੇ ਰਸਤੇ ਵਿੱਚ ਇਨ੍ਹਾਂ ਇੱਕ ਹੋਰ ਕਾਰ ਨੂੰ ਟੱਕਰ ਵੀ ਮਾਰੀ, ਪਰ ਚੰਗੀ ਕਿਸਮਤ ਨੂੰ ਉਸ ਗੱਡੀ ਦੇ ਡਰਾਈਵਰ ਨੂੰ ਕੋਈ ਨੁਕਸਾਨ ਨਹੀਂ ਪੁੱਜਾ।
ਦੋਸ਼ੀਆਂ ਦੀ ਉਮਰ 16 ਸਾਲ, 15 ਸਾਲ ਤੇ 13 ਸਾਲ ਦੱਸੀ ਜਾ ਰਹੀ ਹੈ ਤੇ ਇਨ੍ਹਾਂ 'ਤੇ ਪੁਲਿਸ ਨੇ ਲੁੱਟ ਦੇ ਅਤੇ ਗੱਡੀ ਚੋਰੀ ਕਰਨ ਦੇ ਚਾਰਜ ਲਾਏ ਹਨ।
ਫੱਟੜ ਕਰਮਚਾਰੀ ਵੀ ਕਿਸਮਤ ਵਾਲਾ ਰਿਹਾ ਕਿ ਉਸਨੂੰ ਕਿਸੇ ਵੀ ਤਰ੍ਹਾਂ ਦੀ ਗੰਭੀਰ ਸੱਟ ਨਹੀਂ ਵੱਜੀ।

ADVERTISEMENT
NZ Punjabi News Matrimonials