Tuesday, 27 February 2024
14 February 2023 New Zealand

ਹੜ੍ਹ ਦੇ ਪਾਣੀ ਕਾਰਨ 10 ਘੰਟੇ ਤੋਂ ਛੱਤਾਂ ‘ਤੇ ਫਸੇ ਆਰ ਐਸ ਈ ਕਰਮਚਾਰੀਆਂ ਨੂੰ ਬਚਾਉਣ ਵਿੱਚ ਮਿਲੀ ਸਫਲਤਾ

ਹੜ੍ਹ ਦੇ ਪਾਣੀ ਕਾਰਨ 10 ਘੰਟੇ ਤੋਂ ਛੱਤਾਂ ‘ਤੇ ਫਸੇ ਆਰ ਐਸ ਈ ਕਰਮਚਾਰੀਆਂ ਨੂੰ ਬਚਾਉਣ ਵਿੱਚ ਮਿਲੀ ਸਫਲਤਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) -ਹਾਕਸ ਬੇਅ ਵਿੱਚ ਹੜ੍ਹਾਂ ਦੇ ਪਾਣੀ ਦਾ ਪੱਧਰ ਇਨ੍ਹਾਂ ਜਿਆਦਾ ਵੱਧ ਗਿਆ ਸੀ ਕਿ ਕਈ ਆਰ ਐਸ ਈ ਕਰਮਚਾਰੀ ਇਸ ਕਾਰਨ 10 ਘੰਟੇ ਤੋਂ ਵਧੇਰੇ ਸਮੇਂ ਲਈ ਛੱਤਾਂ 'ਤੇ ਹੀ ਫਸੇ ਰਹਿ ਗਏ, ਅਜਿਹਾ ਇਸ ਲਈ ਕਿਉਂਕਿ ਇਹ ਕਰਮਚਾਰੀ ਸੈੱਲ ਸਰਵਿਸਜ਼ ਹਾਸਿਲ ਨਹੀਂ ਕਰ ਸਕੇ ਤੇ ਜਿਸ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਫੋਨ ਨਾ ਕੀਤਾ ਜਾ ਸਕਿਆ।
ਇਸ ਸਬੰਧੀ ਬਾਅਦ ਵਿੱਚ ਇੱਕ ਕਰਮਚਾਰੀ ਨੇ ਆਪਣੀ ਸਟੋਰੀ ਫੇਸਬੁੱਕ 'ਤੇ ਵੀ ਪਾਈ ਹੈ, ਕਰਮਚਾਰੀ ਦੇ ਪਰਿਵਾਰ ਨੇ ਦੱਸਿਆ ਕਿ ਜਿਸ ਘਰ ਵਿੱਚ ਕਰਮਚਾਰੀ ਸਨ, ਉਹ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਸੀ ਤੇ ਇਸ ਤੋਂ ਪਹਿਲਾਂ ਕਿ ਐਮਰਜੈਂਸੀ ਸੇਵਾਵਾਂ ਨੂੰ ਸੰਪਰਕ ਕੀਤਾ ਜਾਂਦਾ, ਮੋਬਾਇਲ ਸੇਵਾਵਾਂ ਇਲਾਕੇ ਵਿੱਚ ਠੱਪ ਹੋ ਗਈਆਂ ਸਨ। ਪਰ ਚੰਗੀ ਗੱਲ ਇਹ ਰਹੀ ਕਿ ਕਰਮਚਾਰੀ ਇਸ ਸਭ ਵਿੱਚੋਂ ਸੁਰੱਖਿਅਤ ਬੱਚ ਗਏ ਤੇ ਕੋਈ ਮੰਦਭਾਗਾ ਹਾਦਸਾ ਨਹੀਂ ਵਾਪਰਿਆ।

ADVERTISEMENT
NZ Punjabi News Matrimonials