Thursday, 22 February 2024
15 February 2023 New Zealand

ਬਹੁਤ ਬੁਰੀ ਖਬਰ, ਮੁਸੀਬਤ ਵਿੱਚ ਰਿਹਾਇਸ਼ੀਆਂ ਦੀ ਮੱਦਦ ਕਰਨ ਗਏ ਫਾਇਰਫਾਈਟਰ ਦੀ ਮਿਲੀ ਮ੍ਰਿਤਕ ਦੇਹ

ਬਹੁਤ ਬੁਰੀ ਖਬਰ, ਮੁਸੀਬਤ ਵਿੱਚ ਰਿਹਾਇਸ਼ੀਆਂ ਦੀ ਮੱਦਦ ਕਰਨ ਗਏ ਫਾਇਰਫਾਈਟਰ ਦੀ ਮਿਲੀ ਮ੍ਰਿਤਕ ਦੇਹ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਵੈਸਟ ਕੋਸਟ 'ਤੇ ਸਥਿਤ ਮੁਰੀਵੇਅ ਵਿੱਚ ਸਾਈਕਲੋਨ ਗੈਬਰੀਆਲ ਦੇ ਕਹਿਰ ਦੌਰਾਨ ਬੀਤੇ ਦਿਨੀਂ ਲਾਪਤਾ ਹੋਏ ਫਾਇਰ ਫਾਇਟਰ ਡੇਵ ਵੇਨ ਜਵੇਨਬਰਗ ਦੀ ਮ੍ਰਿਤਕ ਦੇਹ ਮਿਲ ਗਈ ਹੈ। ਡੇਵ ਨਾਲ ਇਹ ਮੰਦਭਾਗਾ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਅਤੇ ਉਸਦਾ ਇੱਕ ਹੋਰ ਫਾਇਰ ਫਾਈਟਰ ਸਾਥੀ ਸਟੀਵ ਕੁਝ ਲੋਕਾਂ ਦੀ ਮੱਦਦ ਕਰਨ ਪੁੱਜੇ। ਪਰ ਮੱਦਦ ਵਾਲੇ ਇਲਾਕੇ ਵਿੱਚ ਢਿੱਗ ਡਿੱਗਣ ਕਾਰਨ ਡੇਵ ਮਲਬੇ ਵਿੱਚ ਲਾਪਤਾ ਹੋ ਗਿਆ ਅਤੇ ਸਟੀਵ ਨੂੰ ਵੀ ਕਾਫੀ ਸੱਟਾਂ ਵੱਜੀਆਂ, ਜੋ ਕਿ ਅਜੇ ਵੀ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਭਰਤੀ ਹੈ।
ਡੇਵ ਦੀ ਮ੍ਰਿਤਕ ਦੇਹ ਮਲਬੇ ਵਿੱਚੋਂ ਲੱਭ ਲਈ ਗਈ ਹੈ।
ਡੇਵ ਇੱਕ ਵੈਟਰਨਰੀ ਡਾਕਟਰ ਸੀ ਤੇ 2 ਬੱਚਿਆਂ ਦਾ ਪਿਓ ਸੀ। ਡੇਵ ਅਕਸਰ ਲੋੜ ਪੈਣ 'ਤੇ ਬਤੌਰ ਵਲੰਟੀਅਰ ਫਾਇਰ ਫਾਇਟਰ ਆਪਣੀਆਂ ਸੇਵਾਵਾਂ ਨਿਭਾਉਂਦਾ ਸੀ।

ADVERTISEMENT
NZ Punjabi News Matrimonials