ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਦੇ ਕਾਰਨ ਹੁਣ ਤੱਕ ਹਜਾਰਾਂ ਦੀ ਗਿਣਤੀ ਵਿੱਚ ਨਿਊਜੀਲੈਂਡ ਵਾਸੀਆਂ ਦੇ ਘਰੋਂ ਬੇਘਰ ਹੋਣ ਦੀ ਖਬਰ ਹੈ। ਖਰਾਬ ਮੌਸਮ ਦੀ ਮਾਰ ਹੇਠ ਲੋਕ ਜਿੱਥੇ ਆਪਣੀ ਜਾਨ ਬਚਾਉਣ ਲਈ ਆਪਣੇ ਘਰ ਛੱਡਣ ਨੂੰ ਮਜਬੂਰ ਹੋਏ, ਉੱਥੇ ਹੀ ਇੱਕਲੇ ਰਹਿ ਗਏ ਕਈ ਜਾਨਵਰ ਵੀ ਆਪਣੀ ਜਾਨ ਬਚਾਉਣ ਦਾ ਹਰ ਹੀਲਾ ਕਰਦੇ ਦੇਖੇ ਗਏ ਹਨ, ਅਜਿਹਾ ਇੱਕ ਦ੍ਰਿਸ਼ ਹੈਸਟਿੰਗਸ ਅਧੀਨ ਪੈਂਦੇ ਪੁਕੀਟਾਪੁ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਇੱਕ ਫਾਰਮ ਵਿੱਚ ਹੜ੍ਹ ਦਾ ਪਾਣੀ ਭਰ ਜਾਣ ਕਾਰਨ ਇੱਕ ਘੋੜਾ ਆਪਣੀ ਜਾਨ ਬਚਾਉਣ ਲਈ ਕਿਸੇ ਤਰੀਕੇ ਫਾਰਮ ਹਾਊਸ ਦੀ ਛੱਤ 'ਤੇ ਚੜ੍ਹ ਗਿਆ ਤੇ ਇਸੇ ਹਾਲਤ ਵਿੱਚ ਕਈ ਘੰਟੇ ਤੱਕ ਉੱਥੇ ਫਸਿਆ ਰਿਹਾ ਤੇ ਆਖਿਰਕਾਰ ਜਦੋਂ ਉਸਦਾ ਮਾਲਕ ਮੱਦਦ ਲੈਕੇ ਪੁੱਜਾ ਤਾਂ ਇਸ ਜਾਨਵਰ ਨੂੰ ਛੱਤ ਤੋਂ ਸੁਰੱਖਿਅਤ ਉਤਾਰਿਆ ਜਾ ਸਕਿਆ।