Wednesday, 29 November 2023
15 February 2023 New Zealand

ਸਾਈਕਲੋਨ ਗੈਬਰੀਆਲ ਕਾਰਨ ਹੋਇਆ ਕਈ ਬਿਲੀਅਨ ਡਾਲਰ ਦਾ ਨੁਕਸਾਨ

ਖਾਣ-ਪੀਣ ਦੀਆਂ ਚੀਜਾਂ ਹੋਣ ਜਾ ਰਹੀਆਂ ਮਹਿੰਗੀਆਂ
ਸਾਈਕਲੋਨ ਗੈਬਰੀਆਲ ਕਾਰਨ ਹੋਇਆ ਕਈ ਬਿਲੀਅਨ ਡਾਲਰ ਦਾ ਨੁਕਸਾਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਕਾਰਨ ਹੋਏ ਨੁਕਸਾਨ ਦਾ ਅਨੁਮਾਨ ਕਈ ਬਿਲੀਅਨ ਡਾਲਰ ਮੰਨਿਆ ਜਾ ਰਿਹਾ ਹੈ। ਫਾਇਨਾਂਸ ਮਨਿਸਟਰੀ ਦਾ ਇਸ ਸਬੰਧੀ ਕਹਿਣਾ ਹੈ ਕਿ ਇਸ ਬੋਝ ਸਰਕਾਰ ਸਹਿਣ ਕਰ ਲਏਗੀ, ਪਰ ਇਸ ਸਭ ਦਾ ਹਰਜਾਨਾ ਆਮ ਨਿਊਜੀਲੈਂਡ ਵਾਸੀਆਂ ਨੂੰ ਵੀ ਭੁਗਤਣਾ ਪਏਗਾ ਇਹ ਲਗਭਗ ਤੈਅ ਹੀ ਹੈ, ਕਿਉਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨੁਕਸਾਨ ਦੇ ਚਲਦਿਆਂ ਹੋਣ ਵਾਲੀ ਮਹਿੰਗਾਈ ਨਿਊਜੀਲੈਂਡ ਵਾਸੀਆਂ ਦਾ ਬਜਟ ਇੱਕ ਵਾਰ ਫਿਰ ਤੋਂ ਵਿਗਾੜ ਸਕਦੀ ਹੈ।
ਦਰਅਸਲ ਸਾਈਕਲੋਨ ਗੈਬਰੀਆਲ ਕਾਰਨ ਸੜਕਾਂ, ਨਹਿਰਾਂ ਵਿੱਚ ਤਬਦੀਲ ਹੋ ਗਈਆਂ ਹਨ, ਇਨਫਰਾਸਟਰਕਚਰ ਨੂੰ ਭਾਰੀ ਨੁਕਸਾਨ ਪੁੱਜਾ ਹੈ, ਉਦਾਹਰਨ ਵਜੋਂ ਕੋਰਮੰਡਲ ਪੈਨੀਸੁਲਾ ਸਥਿਤ ਸਟੇਟ ਹਾਈਵੇਅ 25ਏ ਅਗਲੇ ਕਈ ਹਫਤਿਆਂ ਲਈ ਬੰਦ ਰਹੇਗਾ ਤੇ ਇਸ ਕਾਰਨ ਸਪਲਾਈ ਚੈਨ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏਗੀ ਤੇ ਇਹ ਸਭ ਖਾਣ-ਪੀਣ ਦੀਆਂ ਵਸਤੂਆਂ ਸਬੰਧੀ ਹੋਣ ਵਾਲੀ ਮਹਿੰਗਾਈ ਦਾ ਮੁੱਖ ਕਾਰਨ ਬਣੇਗਾ, ਜਿਸਨੂੰ ਨਿਊਜੀਲੈਂਡ ਵਾਸੀਆਂ ਨੂੰ ਆਪਣੀਆਂ ਜੇਬਾਂ 'ਤੇ ਸਹਿਣ ਕਰਨਾ ਪਏਗਾ।

ADVERTISEMENT
NZ Punjabi News Matrimonials