ਆਕਲੈਂਡ (ਹਰਪ੍ਰੀਤ ਸਿੰਘ) - ਸਕਿੱਲਡ ਮਾਈਗ੍ਰੇਂਟ ਕੈਟੇਗਰੀ (ਐਸ ਐਮ ਸੀ) ਤਹਿਤ ਅਪਲਾਈ ਕਰਨ ਵਾਲਿਆਂ ਲਈ ਇੰਟਰਨੈਸ਼ਨਲ ਕੁਆਲੀਫੀਕੇਸ਼ਨਜ਼ ਅਸੈਸਮੈਂਟ (ਆਈ ਕਿਊ ਏ) ਬਹੁਤ ਜਰੂਰੀ ਹੁੰਦੀ ਹੈ, ਕਿਉਂਕਿ ਇਸੇ ਦੇ ਆਧਾਰ 'ਤੇ ਹੀ ਐਸ ਐਮ ਸੀ ਤਹਿਤ ਅਪਲਾਈ ਕਰਨ ਵਾਲੇ ਪ੍ਰਵਾਸੀ ਨੂੰ ਪੱਕੇ ਹੋਣ ਲਈ ਢੁਕਵੇਂ ਪੋਇੰਟ ਮਿਲਦੇ ਹਨ।
ਐਕਸਪ੍ਰੇਸ਼ਨ ਆਫ ਇਨਟਰਸਟ (ਈ ਓ ਆਈ) ਹਾਸਿਲ ਕਰਨ ਤੋਂ ਬਾਅਦ 4 ਮਹੀਨੇ ਦਾ ਸਮਾਂ ਹੁੰਦਾ ਹੈ ਅਪਲਾਈ ਕਰਨ ਲਈ।
ਐਕਸਪ੍ਰੇਸ਼ਨ ਆਫ ਇਨਟਰਸਟ ਪੂਲ ਵਿੱਚ ਸ਼ਾਮਿਲ ਹੋਣ ਲਈ ਅਤੇ ਐਕਸਪ੍ਰੇਸ਼ਨ ਆਫ ਇਨਟਰਸਟ ਇਨਵੀਟੇਸ਼ਨ ਹਾਸਿਲ ਹੋਣ ਤੋਂ ਬਾਅਦ ਵੀ ਆਈ ਕਿਊ ਏ ਬਹੁਤ ਜਰੂਰੀ ਹੁੰਦੀ ਹੈ। ਪਰ ਇਸ ਵੇਲੇ ਆਈ ਕਿਊ ਏ ਦੇਣ ਲਈ ਹੀ ਆਨ ਐਨ ਜੈਡ ਕਿਊ ਏ ਵਲੋਂ ਕਈ ਮਹੀਨਿਆਂ ਦਾ ਸਮਾਂ ਲਗਾਇਆ ਜਾ ਰਿਹਾ ਹੈ ਅਤੇ ਇਹ ਐਸ ਐਮ ਸੀ ਕੈਟੇਗਰੀ ਤਹਿਤ ਪੱਕੇ ਹੋਣ ਵਾਲੇ ਪ੍ਰਵਾਸੀਆਂ ਲਈ ਵੱਡੀ ਸਿਰਦਰਦ ਤੇ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ।