ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨੂੰ ਆਪਣੀ ਪਤਨੀ ਦੇ ਕਤਲ ਮਾਮਲੇ ਵਿੱਚ ਕਾਫੀ ਵੱਡੀ ਰਾਹਤ ਮਿਲੀ ਹੈ। ਕਤਲ ਕੇਸ ਵਿੱਚ ਕੁਲਵਿੰਦਰ ਨੂੰ ਬੇਦੋਸ਼ ਐਲਾਨ ਦਿੱਤਾ ਗਿਆ ਹੈ ਅਤੇ ਨਾਲ ਹੀ ਸੁਪਰੀਮ ਕੋਰਟ ਦੀ ਜੱਜ ਨਤਾਲੀ ਐਡਮਜ਼ ਨੇ ਸਟੇਟ ਨੂੰ ਕੁਲਵਿੰਦਰ ਦੇ ਸਾਰੇ ਖਰਚੇ ਤੇ ਹਰਜਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ ਤੇ ਅਨੁਮਾਨ ਹੈ ਕਿ ਇਹ ਰਾਸ਼ੀ $1 ਮਿਲੀਅਨ ਦੇ ਕਰੀਬ ਹੋਏਗੀ, ਜਿਸ 'ਤੇ ਜਲਦ ਫੈਸਲਾ ਸੁਣਾਇਆ ਜਾਏਗਾ।
ਦਰਅਸਲ 2017 ਵਿੱਚ ਕੁਲਵਿੰਦਰ ਸਿੰਘ ਦੀ ਪਤਨੀ ਪਰਵਿੰਦਰ ਕੌਰ ਨੇ ਘਰ ਦੇ ਬਾਹਰ ਅੱਗ ਲਾਕੇ ਆਪਣੇ ਆਪ ਨੂੰ ਸਾੜ ਲਿਆ ਸੀ। 90% ਸੜਣ ਕਾਰਨ ਪਰਵਿੰਦਰ ਦੀ ਮੌਤ ਹੋ ਗਈ ਸੀ।
ਕੁਲਵਿੰਦਰ ਸਿੰਘ ਅਨੁਸਾਰ ਉਸ ਵੇਲੇ ਉਹ ਘਰ ਅੰਦਰ ਸੀ ਤੇ ਘਰੈਲੂ ਕਲੇਸ਼ ਕਾਰਨ ਘਰ ਛੱਡਣ ਦੀ ਤਿਆਰੀ ਕਰ ਰਿਹਾ ਸੀ। ਪਰ ਉਸਦੇ ਇਸ ਬਿਆਨ ਨੂੰ ਸਹੀ ਨਾ ਮੰਨਦਿਆਂ ਉਸ 'ਤੇ ਕੇਸ ਦੀ ਕਾਰਵਾਈ ਸ਼ੁਰੂ ਹੋਈ, ਜਿਸ ਵਿੱਚ ਸਬੂਤਾਂ ਦੀ ਘਾਟ ਕਾਰਨ ਉਹ ਬੇਦੋਸ਼ਾ ਸਾਬਿਤ ਹੋਇਆ
2021 ਵਿੱਚ ਉਸ 'ਤੇ ਕੇਸ ਦੀ ਕਾਰਵਾਈ ਫਿਰ ਤੋਂ ਸ਼ੁਰੂ ਹੋਈ ਤੇ ਹੁਣ ਫਿਰ ਫੈਸਲਾ ਕੁਲਵਿੰਦਰ ਸਿੰਘ ਦੇ ਹੱਕ ਵਿੱਚ ਹੀ ਆਇਆ ਹੈ।