ਆਕਲੈਂਡ (ਹਰਪ੍ਰੀਤ ਸਿੰਘ) - ਦ ਬਰਥਸ, ਡੈਥਸ, ਮੈਰਿਜਸ ਐਂਡ ਰਿਲੈਸ਼ਨਸ਼ਿਪ ਰਜਿਸਟ੍ਰੇਸ਼ਨ ਬਿੱਲ ਨੇ ਵਿਧਾਨ ਸਭਾ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਸਦਕਾ ਦੂਜੀ ਰੀਡਿੰਗ ਪਾਸ ਕਰ ਲਈ ਹੈ ਤੇ ਜਲਦ ਹੀ ਇਹ ਬਿੱਲ ਪਾਸ ਹੋਕੇ ਕਾਨੂੰਨ ਦਾ ਰੂਪ ਧਾਰ ਲਏਗਾ।
ਇਸ ਬਿੱਲ ਰਾਂਹੀ ਜਨਮ ਸਰਟੀਫਿਕੇਟ 'ਤੇ ਆਪਣਾ ਲੰਿਗ ਬਦਲਵਾਉਣ ਵਾਲੇ ਲੋਕਾਂ ਨੂੰ ਫੈਮਿਲੀ ਕੋਰਟ ਜਾਂ ਹੋਰ ਮੈਡੀਕਲ ਸਬੂਤ ਦਿਖਾਉਣ ਦੀ ਜਰੂਰਤ ਨਹੀਂ ਹੋਏਗੀ ਤੇ ੳੇੁਹ ਬਿਨ੍ਹਾਂ ਪ੍ਰੇਸ਼ਾਨੀ ਜਨਮ ਸਰਟੀਫਿਕੇਟ 'ਤੇ ਆਪਣਾ ਲੰਿਗ ਬਦਲਵਾ ਸਕਣਗੇ। ਇਸ ਬਿੱਲ ਨੂੰ ਕਾਨੂੰਨ ਦਾ ਰੂਪ ਧਾਰਨ ਕਰਨ ਲਈ ਕਾਫੀ ਲੰਬੇ ਸੰਘਰਸ਼ਮਈ ਰਾਹ ਤੋਂ ਗੁਜਰਣਾ ਪਿਆ ਹੈ, ਇਸ ਬਿੱਲ ਦੀ ਪਹਿਲੀ ਰੀਡਿੰਗ 2017 ਵਿੱਚ ਪਾਸ ਹੋਈ ਸੀ।