ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਦੇ ਮਾੜੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਇਸ ਵੇਲੇ ਕਰੀਬ 5000 ਰਿਹਾਇਸ਼ੀ ਲਾਪਤਾ ਹਨ।
- ਹਾਕਸ ਬੇਅ ਵਿੱਚ ਇੱਕ ਹੋਰ ਮੌਤ ਹੋਣ ਦੀ ਖਬਰ ਹੈ ਅਤੇ ਗਿਸਬੋਰਨ ਵਿੱਚ ਪੀਣ ਦੇ ਪਾਣੀ ਨੂੰ ਲੈਕੇ ਕਿੱਲਤ ਬਰਕਰਾਰ ਹੈ।
- ਆਕਲੈਂਡ ਦੇ ਪੀਹਾ ਤੇ ਮੁਰੀਵੇਅ ਵਿਖੇ ਸਿਵਿਲ ਡਿਫੈਂਸ ਵਲੋਂ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਕਾਰਨ 20 ਹੋਰ ਘਰਾਂ ਨੂੰ ਖਾਲੀ ਕਰਵਾਇਆ ਜਾ ਚੁੱਕਾ ਹੈ।
- ਜੋ ਲੋਕ ਇਨ੍ਹਾਂ ਇਲਾਕਿਆਂ ਦੇ ਰਿਹਾਇਸ਼ੀ ਨਹੀਂ ਹਨ, ਉਨ੍ਹਾਂ ਨੂੰ ਇਨ੍ਹਾਂ ਇਲਾਕਿਆਂ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
- ਪ੍ਰਭਾਵਿਤ ਇਲਾਕਿਆਂ ਵਿੱਚ ਸਕੂਲਾਂ ਨੂੰ ਦੁਬਾਰਾ ਖੋਲੇ ਜਾਣ ਸਬੰਧੀ ਸੋਮਵਾਰ ਨੂੰ ਫੈਸਲਾ ਲਿਆ ਜਾਏਗਾ।
- ਆਕਲੈਂਡ ਕਾਉਂਸਲ ਵਲੋਂ 193 ਹੋਰ ਘਰਾਂ ਨੂੰ ਲਾਲ ਸਟੀਕਰ, 226 ਹੋਰ ਘਰਾਂ ਨੂੰ ਪੀਲੇ ਸਟੀਕਰ ਜਾਰੀ ਕੀਤੇ ਗਏ ਹਨ।