ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੌਰਾਨ ਆਪਣੇ ਕਰਮਚਾਰੀ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਨਾ ਲਗਵਾਉਣ ਕਾਰਨ, ਗੈਰ-ਕਾਨੂੰਨੀ ਢੰਗ ਨਾਲ ਕੰਮ ਤੋਂ ਕੱਢਣ ਅਤੇ ਉਸਨੂੰ ਅਪਸ਼ਬਦ ਬੋਲੇ ਗਏ ਅਪਸ਼ਬਦਾਂ ਕਾਰਨ, ਈ ਆਰ ਏ ਨੇ ਕੰਪਨੀ ਨੂੰ $24,774 ਅਦਾ ਕਰਨ ਦੇ ਹੁਕਮ ਦਿੱਤੇ ਹਨ।
ਦਰਅਸਲ ਹੈਸਟਿੰਗਸ ਦੇ ਪੋਲ ਲੋਰਸਨ ਨੇ 2016 ਵਿੱਚ ਕੋਲਡਰਾਈਟ ਰੈਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਕੋਲ ਬਤੌਰ ਇਨਸਟਾਲਰ ਨੌਕਰੀ ਸ਼ੁਰੂ ਕੀਤੀ ਸੀ। 2020 ਤੱਕ ਸਭ ਕੁਝ ਠੀਕ ਚੱਲਦਾ ਰਿਹਾ, ਪਰ ਜਦੋਂ ਨਿਊਜੀਲੈਂਡ ਵਿੱਚ ਅਣ-ਵੈਕਸੀਨੇਟਡ ਲੋਕਾਂ ਨੂੰ ਕੰਮ ਕਰਨਾ ਔਖਾ ਹੋ ਗਿਆ ਤਾਂ 2022 ਵਿੱਚ ਪੋਲ ਨੂੰ ਕੰਪਨੀ ਨੇ ਮੀਟਿੰਗ ਲਈ ਬੁਲਾਇਆ, ਜਿਸ ਵਿੱਚ ਵੈਕਸੀਨ ਨਾ ਲਗਵਾਉਣ ਕਾਰਨ ਉਸਨੂੰ 2 ਹਫਤੇ ਦਾ ਨੋਟਿਸ ਦੇ ਕੇ ਕੰਮ ਤੋਂ ਕੱਢ ਦਿੱਤਾ ਗਿਆ ਤੇ ਇਨ੍ਹਾਂ ਹੀ ਨਹੀਂ ਮੀਟਿੰਗ ਦੌਰਾਨ ਉਸਨੂੰ ਅਪਸ਼ਬਦ ਵੀ ਬੋਲੇ ਗਏ।
ਪੋਲ ਨੇ ਇਸਦੀ ਸ਼ਿਕਾਇਤ ਈ ਆਰ ਏ ਕੋਲ ਕੀਤੀ ਅਤੇ ਈ ਆਰ ਏ ਨੇ ਹੁਣ ਪੋਲ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਤਨਖਾਹ ਦੇ ਬਣਦੇ $14,7740 ਅਤੇ $10,000 ਪੋਲ ਨੂੰ ਬੋਲੇ ਗਏ ਅਪਸ਼ਬਦਾਂ ਦੇ ਨਤੀਜੇ ਵਜੋਂ ਕੰਪਨੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ।