ਆਕਲੈਂਡ (ਹਰਪ੍ਰੀਤ ਸਿੰਘ) - ਸਾਈਕਲੋਨ ਗੈਬਰੀਆਲ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਲੁੱਟਾਂ ਦੀਆਂ ਵਾਰਦਾਤਾਂ ਵਧਣ ਤੋਂ ਬਾਅਦ ਨਿਊਜੀਲੈਂਡ ਪੁਲਿਸ ਹਰਕਤ ਆ ਗਈ ਹੈ।
ਈਜ਼ਟਰਨ ਡਿਸਟ੍ਰੀਕਟ ਕਮਾਂਡਰ ਸੁਪਰੀਟੈਂਡੇਂਟ ਜੈਨੇਟ ਪਾਰਕ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੁੱਟਾਂ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਪੈਟਰੋਲੰਿਗ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖਤਾਈ ਨਾਲ ਵਰਤਿਆ ਜਾਏਗਾ, ਇਹ ਪੈਟਰੋਲੰਿਗ 24 ਘੰਟੇ ਹੈਲੀਕਪਟਰਾਂ ਦੀ ਮੱਦਦ ਨਾਲ ਵੀ ਕੀਤੀ ਜਾ ਰਹੀ ਹੈ।
ਇਸ ਵੇਲੇ ਲੋਕਲ ਪੁਲਿਸ ਦੀ ਮੱਦਦ ਲਈ 100 ਤੋਂ ਵਧੇਰੇ ਨਿਊਜੀਲੈਂਡ ਪੁਲਿਸ ਦੇ ਅਧਿਕਾਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੌਜੂਦ ਹਨ।
ਦਰਅਸਲ ਪੁਲਿਸ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਈ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਦਾ ਪਤਾ ਲੱਗਾ ਸੀ, ਇੱਥੋਂ ਤੱਕ ਕਿ ਵੋਡਾਨਫੋਨ ਨੇ ਵੀ ਆਪਣੇ ਐਮਰਜੈਂਸੀ ਜਨਰਟੇਰ ਚੋਰੀ ਹੋਣ ਦੀ ਪੁਸ਼ਟੀ ਕੀਤੀ ਹੈ।