Wednesday, 29 November 2023
19 February 2023 New Zealand

ਇਮੀਗ੍ਰੇਸ਼ਨ ਨਿਊਜੀਲੈਂਡ ਦਾ ਇੱਕ ਹੋਰ ਕਾਰਾ!

ਨਿਊਜੀਲੈਂਡ ਦੇ 4 ਸਿਟੀਜਨ ਬੱਚਿਆਂ ਦੀ ਮਾਂ ਨੂੰ ਪੀ ਆਰ ਤੋਂ ਕੀਤੀ ਨਾਂਹ
ਇਮੀਗ੍ਰੇਸ਼ਨ ਨਿਊਜੀਲੈਂਡ ਦਾ ਇੱਕ ਹੋਰ ਕਾਰਾ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 40 ਸਾਲਾ ਸ਼ੈਰਨ ਚੂ ਅਤੇ 56 ਸਾਲਾ ਬੇਰੀ ਏਡ 2008 ਤੋਂ ਬਹੁਤ ਵਧੀਆ ਵਿਆਹੁਤਾ ਜਿੰਦਗੀ ਜੀਅ ਰਹਿ ਹਨ ਅਤੇ ਜੋੜੇ ਦੇ 5 ਤੋਂ 12 ਸਾਲਾਂ ਦੇ ਵਿਚਕਾਰ 4 ਬੱਚੇ ਵੀ ਹਨ, ਜੋ ਨਿਊਜੀਲੈਂਡ ਦੇ ਜੰਮਪਲ ਹਨ ਅਤੇ ਇੱਥੋਂ ਦੇ ਸਿਟੀਜਨ ਹਨ।
ਪਰ ਸ਼ੈਰਨ ਚੂ ਦੇ ਨਿਊਜੀਲੈਂਡ ਨਾਲ ਇੰਨੇਂ ਪੱਕੇ ਟਾਈ ਹੋਣ ਦੇ ਬਾਵਜੂਦ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਸ਼ੈਰਨ ਚੂ ਦੀ ਪੀ ਆਰ ਫਾਈਲ ਰੱਦ ਕਰ ਦਿੱਤੀ ਹੈ ਤੇ ਇਸ ਕਾਰਨ ਸਾਰਾ ਪਰਿਵਾਰ ਕਾਫੀ ਜਿਆਦਾ ਮਾਨਸਿਕ ਤਣਾਅ ਵਿੱਚ ਹੈ, ਕਿਉਂਕਿ ਬੱਚੇ ਨਿਊਜੀਲੈਂਡ ਵਿੱਚ ਰਹਿਣਾ ਚਾਹੁੰਦੇ ਹਨ ਅਤੇ ਸ਼ੈਰਨ ਚੂ ਨੂੰ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਪੀ ਆਰ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸ਼ੈਰਨ ਚੂ ਦੇ ਇੱਕ ਬੇਟੇ ਨੂੰ ਓਟੀਜ਼ਮ ਦੀ ਸ਼ਿਕਾਇਤ ਵੀ ਹੈ ਤੇ ਉਸਦਾ ਗੁਜਾਰਾ ਆਪਣੀ ਮਾਂ ਤੋਂ ਬਗੈਰ ਨਹੀਂ ਹੋ ਸਕਦਾ।
ਸ਼ੈਰਨ ਚੂ ਨੂੰ ਪੀ ਆਰ ਨਾ ਦਿੱਤੇ ਜਾਣ ਦਾ ਕਾਰਨ ਉਸਦੇ ਘਰਵਾਲੇ ਬੇਰੀ ਏਡ ਵਲੋਂ ਪਹਿਲਾਂ ਆਪਣੇ 2 ਹੋਰ ਪਾਰਟਨਰਾਂ ਨੂੰ ਨਿਊਜੀਲੈਂਡ ਦੀ ਪੀ ਆਰ ਦੁਆਉਣਾ ਦੱਸਿਆ ਜਾ ਰਿਹਾ ਹੈ।
ਇਮੀਗ੍ਰੇਸ਼ਨ ਨਿਊਜੀਲੈਂਡ ਦੀ ਜਨਰਲ ਮੈਨਜੇਰ ਬਾਰਡਰ ਐਂਡ ਵੀਜਾ ਆਪਰੇਸ਼ਨਜ਼, ਨਿਕੋਲਾ ਹੋਗ ਅਨੁਸਾਰ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਨਿਯਮਾਂ ਅਨੁਸਾਰ ਕੋਈ ਵੀ ਵਿਅਕਤੀ ਸਿਰਫ 2 ਵਾਰ ਹੀ ਵਿਦੇਸ਼ੀ ਪਾਰਟਨਰਾਂ ਲਈ ਪੀ ਆਰ ਸਪਾਂਸਰ ਕਰ ਸਕਦਾ ਹੈ ਅਤੇ ਬੇਰੀ ਏਡ ਅਜਿਹਾ ਕਰ ਚੁੱਕਾ ਹੈ ਤੇ ਇਸੇ ਕਾਰਨ ਹੀ ਸ਼ੈਰਨ ਚੂ ਨੂੰ ਪੀਆਰ ਜਾਰੀ ਨਹੀਂ ਕੀਤੀ ਗਈ ਹੈ।
ਸ਼ੈਰਨ ਚੂ ਦਾ ਵਰਕ ਵੀਜਾ ਅਗਲੇ ਸਾਲ ਅਕਤੂਬਰ ਤੱਕ ਜਾਇਜ ਹੈ ਤੇ ਤੱਦ ਤੱਕ ਉਹ ਨਿਊਜੀਲੈਂਡ ਰਹਿ ਸਕਦੀ ਹੈ।

ADVERTISEMENT
NZ Punjabi News Matrimonials