ਆਕਲੈਂਡ (ਤਰਨਦੀਪ ਬਿਲਾਸਪੁਰ ) ਜਿਥੇ ਅੱਜ ਦਿਨ ਵੀਰਵਾਰ ਨੂੰ ਨਿਊਜ਼ੀਲੈਂਡ ਨੂੰ ਕਰੋਨਾ ਵਾਇਰਸ ਦੇ ਚੱਲਦਿਆਂ ਲੌਕ ਡਾਊਨ ਕੀਤਿਆ ਪੂਰਾ ਹਫ਼ਤਾ ਹੋ ਗਿਆ ਹੈ | ਓਥੇ ਹੀ ਅੱਜ ਨਿਊਜ਼ੀਲੈਂਡ ਵਿਚ ਕਰੋਨਾ ਵਾਇਰਸ (ਕੋਵਿਡ-19 ) ਨਾਲ ਜੁੜੇ ਮਾਮਲਿਆਂ 'ਚ ਵੀ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ | ਡਾਇਰੈਕਟਰ ਜਰਨਲ ਆਫ ਹੈਲਥ ਡਾਕਟਰ ਐਸਲੇ ਬਲੂਮਫਿਲਡ ਅਤੇ ਪੁਲਿਸ ਕਮਿਸ਼ਨਰ ਮਾਈਕ ਬੁਸ਼ ਵਲੋਂ ਕੀਤੀ ਲਾਈਵ ਪ੍ਰੈਸ ਕਾਨਫਰੰਸ਼ ਵਿਚ ਉਹਨਾਂ ਦੱਸਦਿਆਂ ਜਾਣਕਾਰੀ ਦਿੱਤੀ ਹੈ ਕਿ ਨਿਊਜ਼ੀਲੈਂਡ ਵਿਚ ਕਰੋਨਾ ਵਾਇਰਸ ਨਾਲ ਜੁੜੇ 89 ਨਵੇਂ ਮਾਮਲਿਆਂ ਨਾਲ ਹੁਣ ਪੀੜਤਾਂ ਦੀ ਗਿਣਤੀ 797 ਹੋ ਗਈ ਹੈ | ਡਾਕਟਰ ਐਸਲੇ ਅਨੁਸਾਰ 76 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਹੈ ਤੇ 13 ਸੰਭਾਵਿਤ ਕੇਸ ਹਨ | ਉਹਨਾਂ ਅਨੁਸਾਰ ਹੁਣ ਤੱਕ ਪੀੜਤ ਮਰੀਜ਼ਾਂ ਵਿਚੋਂ 92 ਮਰੀਜ਼ ਠੀਕ ਹੋ ਚੁੱਕੇ ਹਨ | ਇਸਦੇ ਨਾਲ ਹੀ ਮਾਈਕ ਬੁਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਗਿਣਤੀ ਮਰੀਜ਼ਾਂ ਦਾ ਕੌਮਾਂਤਰੀ ਟ੍ਰੈਵਲਿੰਗ ਨਾਲ ਹੈ | ਜਦੋਂਕਿ 17 ਫ਼ੀਸਦ ਕੇਸਾਂ ਦੀ ਤਫਤੀਸ਼ ਕੀਤੀ ਜਾ ਰਹੀ ਹੈ | ਜਿਹਨਾਂ ਵਿਚ ਕਮਿਊਨਟੀ ਟਰਾਂਸਮਿਸ਼ਨ ਦੀ ਸੰਭਾਵਨਾ ਵੀ ਦੇਖੀ ਜਾ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ 2563 ਲੋਕਾਂ ਦੇ ਟੈਸਟ ਬੀਤੇ ਦਿਨ ਕੀਤੇ ਗਏ | ਇਹਨਾਂ ਟੈਸਟਾਂ ਨਾਲ ਹੁਣ ਤੱਕ 26000 ਟੈਸਟ ਹੋ ਚੁੱਕੇ ਹਨ | ਸਹਿਤ ਮਹਿਕਮੇ ਅਨੁਸਾਰ ਦੋ ਨਵੀਆਂ ਲੈਬੋਰਟਰੀਜ਼ ਵੀ ਇਸੇ ਹਫਤੇ ਸਥਾਪਿਤ ਹੋ ਜਾਣਗੀਆਂ ਜਿਸ ਨਾਲ ਮੁਲਕ ਭਰ ਵਿਚ ਇਹਨਾਂ ਜਾਂਚ ਲੈਬੋਰਟਰੀਜ਼ ਦੀ ਗਿਣਤੀ ਦਸ ਹੋ ਜਾਵੇਗੀ ਤਾਂ ਕਿ ਪ੍ਰਤੀ ਦਿਨ ਕੀਤੇ ਜਾਣ ਵਾਲੇ ਟੈਸਟਾਂ ਦੀ ਗਿਣਤੀ 5000 ਪ੍ਰਤੀ ਦਿਨ ਹੋ ਸਕੇ |
ਇਸੇ ਸਿਲਸਿਲੇ ਵਿਚ ਬੀਤੀ ਸ਼ਾਮ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿਡਾ ਆਰਡਰਨ ਨੇ ਵੀ ਆਪਣੇ ਵਿਸ਼ੇਸ਼ ਫ਼ੇਸਬੁੱਕ ਲਾਈਵ ਵਿਚ ਲੋਕਾਂ ਦੀ ਕਲਾਸ ਲਗਾਉਂਦਿਆਂ ਕਿਹਾ ਸੀ ਕਿ ਇਹ ਉਹ ਮੌਕਾ ਹੈ | ਜਦੋਂ ਅਸੀਂ ਸਰਕਾਰ ਦੇ ਹਰ ਨਿਰਦੇਸ਼ ਨੂੰ ਆਪਣੇ ਉੱਪਰ ਲਾਗੂ ਕਰੀਏ ਅਤੇ ਕੋਵਿਡ 19 ਦੇ ਮਾਮਲਿਆਂ ਨੂੰ ਹੋਰ ਵੱਧਣ ਤੋਂ ਰੋਕੀਏ |