ਆਕਲੈਂਡ (ਹਰਪ੍ਰੀਤ ਸਿੰਘ) - ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ ਨੇ ਰੀਸਾਈਕਲੰਿਗ ਟਰੱਕ ਡਰਾਈਵਰ ਡਾਰਸੀ ਹੈਰੀਸਨ ਨੂੰ ਫਿਲਡਿੰਗ ਦੀ ਕੀਥ ਬਰਮੀਸਟਰ ਕਾਂਟਰੇਕਟਿੰਗ ਕੰਪਨੀ ਵਲੋਂ $41,341 ਹਰਜਾਨੇ ਅਤੇ ਬਣਦੀ ਤਨਖਾਹ ਦੇ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਦਰਅਸਲ ਬੀਤੀ ਸਤੰਬਰ ਵਿੱਚ ਇੱਕ ਦਿਨ ਰਬਿੱਸ਼ ਇੱਕਠੀ ਕਰਨ ਗਏ ਡਾਰਸੀ ਕੋਲ ਰੀਸਾਈਕਲੰਿਗ ਬਿੰਨ 'ਤੇ ਲਾਉਣ ਲਈ ਵਾਲੇ ਸਟਿਕਰ ਨਹੀਂ ਸਨ, ਜਿਸ 'ਤੇ ਬਿੰਨ ਖਾਲੀ ਨਾ ਕਰਨ ਦਾ ਕਾਰਨ ਲਿਖਿਆ ਹੁੰਦਾ ਹੈ ਤੇ ਡਾਰਸੀ ਨੇ ਇੱਕ ਬਿੰਨ 'ਤੇ ਬਾਲ ਪੈਂਨ ਨਾਲ ਬਿੰਨ ਖਾਲੀ ਨਾ ਕਰਨ ਦਾ ਕਾਰਨ ਲਿਖ ਦਿੱਤਾ। ਏਨੀਂ ਛੋਟੀ ਜਿਹੀ ਗਲਤੀ ਕਾਰਨ ਕੰਪਨੀ ਨੇ ਡਾਰਸੀ ਨੂੰ ਕੰਮ ਤੋਂ ਕੱਢ ਦਿੱਤਾ। ਇਸ ਕਾਰਨ ਡਾਰਸੀ ਨੂੰ ਕਾਫੀ ਜਿਆਦਾ ਮਾਨਸਿਕ ਪ੍ਰੇਸ਼ਾਨੀ ਵੀ ਝੱਲਣੀ ਪਈ ਤੇ ਡਾਕਟਰ ਕੋਲ ਵੀ ਜਾਣਾ ਪਿਆ।
ਈ ਆਰ ਏ ਦੀ ਛਾਣਬੀਣ ਵਿੱਚ ਕੰਪਨੀ ਵਲੋਂ ਡਾਰਸੀ ਨੂੰ ਕੱਢੇ ਜਾਣ ਦਾ ਕਾਰਨ ਬਾਲ ਪੈੱਨ ਨਾਲ ਬਿੰਨ 'ਤੇ ਲਿਖੇ ਜਾਣਾ ਤੇ ਉਸਦੀ ਮੰਦੀ ਸ਼ਬਦਾਵਲੀ ਨੂੰ ਵੀ ਦੱਸਿਆ।
ਪਰ ਈ ਆਰ ਏ ਨੇ ਇਸ ਕਾਰਨ ਕਰਕੇ ਡਾਰਸੀ ਨੂੰ ਨੌਕਰੀ ਤੋਂ ਕੱਢ ਦੇਣਾ ਜਾਇਜ ਨਹੀਂ ਮੰਨਿਆ ਤੇ ਕੀਥ ਬਰਮੀਸਟਰ ਕਾਂਟਰੇਕਟਿੰਗ ਨੂੰ ਡਾਰਸੀ ਦੀ ਬਣਦੀ ਤਨਖਾਹ, ਉਸਦੇ ਸਨਮਾਨ ਨੂੰ ਪਹੁੰਚਾਈ ਠੇਸ, ਹੋਲੀਡੇਅ ਪੇਅ ਲਈ $41,341 ਅਦਾ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਕੀਥ ਬਰਮੀਸਟਰ ਕਾਂਟਰੇਕਟਿੰਗ ਨੂੰ $2000 ਕਰਾਊਨ ਨੂੰ ਵੀ ਅਦਾ ਕਰਨ ਦੇ ਹੁਕਮ ਦਿੱਤੇ ਹਨ, ਕਿਉਂਕਿ ਕੰਪਨੀ ਡਾਰਸੀ ਦੇ ਨੌਕਰੀ ਤੇ ਟਾਈਮ ਦੇ ਰਿਕਾਰਡ ਦਿਖਾਉਣ ਵਿੱਚ ਨਾਕਾਮਯਾਬ ਰਹੀ।