ਆਕਲੈਂਡ (ਹਰਪ੍ਰੀਤ ਸਿੰਘ) - ਹਾਲੀਵੁੱਡ ਅਦਾਕਾਰ ਮਾਰਕ ਵਾਲਬਰਗ ਦੀ ਅੰਤਰ-ਰਾਸ਼ਟਰੀ ਪੱਧਰ 'ਤੇ ਮਸ਼ਹੂਰ ਰੈਸਟੋਰੈਂਟ ਫੂਡ ਚੈਨ 'ਵਾਲਬਰਗਰਜ਼' ਵਲੋਂ ਇਸ ਬੁੱਧਵਾਰ ਨਿਊਜੀਲੈਂਡ ਵਿੱਚ ਪਹਿਲੀ ਬ੍ਰਾਂਚ ਖੋਲੀ ਜਾ ਰਹੀ ਹੈ। ਇਹ ਰੈਸਟੋਰੈਂਟ ਆਕਲੈਂਡ ਦੇ ਪ੍ਰਿੰਸਜ਼ ਵਾਰਫ ਵਿੱਚ 1 ਮਾਰਚ ਤੋਂ ਕਾਰਜਸ਼ੀਲ ਹੋ ਜਾਏਗੀ। ਪਹਿਲਾਂ ਰੈਸਟੋਰੈਂਟ ਸਤੰਬਰ ਅਤੇ ਫਿਰ ਨਵੰਬਰ 2022 ਵਿੱਚ ਖੋਲਿਆ ਜਾਣਾ ਸੀ, ਪਰ ਸ਼ਿਪਿੰਗ ਅਤੇ ਹੋਰ ਸੱਮਸਿਆਵਾਂ ਕਾਰਨ ਇਹ ਖੋਲਿਆ ਨਹੀਂ ਜਾ ਸਕਿਆ।
ਆਕਲੈਂਡ ਤੋਂ ਬਾਅਦ ਇਸੇ ਸਾਲ ਹੀ ਟੌਰੰਗਾ ਅਤੇ ਕੁਈਨਜ਼ਟਾਊਨ ਵਿੱਚ ਵਾਲਬਰਗਰਜ਼ ਵਲੋਂ ਆਪਣੀਆਂ ਬ੍ਰਾਂਚਾਂ ਖੋਲੀਆਂ ਜਾਣਗੀਆਂ।
ਮਾਰਕ ਵਾਲਬਰਗ ਨੇ ਵਾਲਰਬਰਗਰਜ਼ ਦੀ ਸ਼ੁਰੂਆਤ 2011 ਵਿੱਚ ਆਪਣੇ ਭਰਾ ਡੋਨੀ ਅਤੇ ਪੋਲ ਨਾ ਕੀਤੀ ਸੀ। ਇਸ ਵੇਲੇ ਵਾਲਬਰਗਰਜ਼ ਦੇ ਅਮਰੀਕਾ, ਕੈਨੇਡਾ, ਜਰਮਨੀ ਸਮੇਤ ਦਰਜਨਾਂ ਬ੍ਰਾਂਚਾਂ ਦੁਨੀਆਂ ਦੇ ਦੇਸ਼ਾਂ ਵਿੱਚ ਸਫਲਤਾਪੂਰਵਕ ਚੱਲ ਰਹੀਆਂ ਹਨ।