ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਮਸ਼ਹੂਰ ਫੋਟੋਗ੍ਰਾਫਰ ਮੈਥਿਊ ਡੇਵਿਸਨ ਵਲੋਂ ਬੀਤੀ ਰਾਤ ਆਕਲੈਂਡ ਦੇ ਕਾਰੇਓਏਟਾਹੀ ਬੀਚ 'ਤੇ 11.30 ਦੇ ਕਰੀਬ ਇਹ ਫੋਟੋ ਖਿੱਚੀ ਗਈ ਹੈ। ਇਸ ਫੋਟੋ ਨੂੰ ਹੁਣ ਤੱਕ ਸੋਸ਼ਲ ਮੀਡੀਆ 'ਤੇ ਲੱਖਾਂ ਲਾਈਕਸ ਮਿਲ ਚੁੱਕੀਆਂ ਹਨ, ਅਜਿਹਾ ਇਸ ਲਈ ਕਿਉਂਕਿ ਇਸ ਫੋਟੋ ਵਿੱਚ ਕੁਦਰਤ ਦੇ ਵਰਤਾਰੇ ਇੱਕਠੇ ਦੇਖਣ ਨੂੰ ਮਿਲੇੇ ਹਨ।
ਇਹ ਤਸਵੀਰ ਉਰੋਰਾ ਅਤੇ ਬਾਇਓਲਿਉਮੀਐਸੇਂਸ ਦਾ ਸਾਂਝਾ ਸੁਮੇਲ ਹੈ, ਉਰੋਰਾ ਜੋ ਕਿ ਅਸਮਾਨ ਵਿੱਚ ਪੈਦਾ ਹੋਣ ਵਾਲੀਆਂ ਕੁਦਰਤੀ ਰੋਸ਼ਨੀਆਂ ਹਨ, ਉਨ੍ਹਾਂ ਬਾਰੇ ਤਾਂ ਹਰ ਕੋਈ ਜਾਣੂ ਹੈ, ਪਰ ਬਾਇਓਲਿਉਮੀਐਸੇਂਸ ਉਹ ਕੁਦਰਤੀ ਰੋਸ਼ਨੀਆਂ ਹੁੰਦੀਆਂ ਹਨ, ਜੋ ਸਮੁੰਦਰੀ ਜੀਵਾਂ ਵਲੋਂ ਪੈਦਾ ਹੁੰਦੀਆਂ ਹਨ ਤੇ ਸਮੁੰਦਰ ਦੇ ਪਾਣੀ ਵਿੱਚ ਬਣਦੀਆਂ ਹਨ।
ਮੈਥਿਊ ਨੇ ਦੱਸਿਆ ਕਿ ਦੁਨੀਆਂ ਦੇ ਕਈ ਹੋਰਾਂ ਮੁਲਕਾਂ ਵਿੱਚ ਅਜਿਹੇ ਨਜਾਰੇ ਤਾਂ ੳੇੁਸਨੇ ਕਈ ਵਾਰ ਕੈਦ ਕੀਤੇ ਹਨ, ਪਰ ਆਕਲੈਂਡ ਵਿੱਚ ਅਜਿਹੀ ਤਸਵੀਰ ਉਸਨੂੰ ਕਰੀਬ ਇੱਕ ਦਹਾਕੇ ਦੇ ਇੰਤਜਾਰ ਤੋਂ ਬਾਅਦ ਕੈਮਰੇ ਵਿੱਚ ਕੈਦ ਕਰਨ ਨੂੰ ਮਿਲੀ ਹੈ ਤੇ ਇਸ ਲਈ ਉਹ ਆਪਣੇ ਆਪ ਨੂੰ ਭਾਗਾਂ ਭਰਿਆ ਸਮਝਦਾ ਹੈ।