ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਸਥਿਤ ਭਾਰਤੀ ਹਾਈ ਕਮਿਸ਼ਨ ਵਲੋਂ ਆਕਲੈਂਡ ਵਿੱਚ ਬੀਤੇ ਸੋਮਵਾਰ the highcommission@yourdoorstep ਇਵੈਂਟ ਕਰਵਾਇਆ ਗਿਆ, ਇਸ ਇਵੈਂਟ ਵਿੱਚ ਭਾਰਤੀ ਭਾਈਚਾਰੇ ਨੂੰ ਮੌਕੇ 'ਤੇ ਹੀ ਕੋਂਸੁਲਰ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਪਾਸਪੋਰਟ ਲਈ ਐਪਲੀਕੇਸ਼ਨਾਂ ਵੀ ਸ਼ਾਮਿਲ ਸਨ। ਕਾਫੀ ਗਿਣਤੀ ਵਿੱਚ ਲੋਕ ਇਸ ਇਵੈਂਟ ਦਾ ਲਾਹਾ ਲੈਣ ਮੌਕੇ 'ਤੇ ਪੁੱਜੇ ਤੇ ਭਾਰਤੀ ਹਾਈ ਕਮਿਸ਼ਨ ਵਲੋਂ ਕਰਵਾਇਆ ਗਿਆ ਇਹ ਇਵੈਂਟ ਕਾਫੀ ਸਫਲ ੳੇੁਪਰਾਲਾ ਮੰਨਿਆ ਗਿਆ।
ਇਸ ਮੌਕੇ ਭਾਰਤੀ ਹਾਈ ਕਮਿਸ਼ਨਰ ਟੂ ਨਿਊਜੀਲੈਂਡ ਨੀਤਾ ਭੂਸ਼ਣ ਨੇ ਮੌਕੇ 'ਤੇ ਪੁੱਜੇ ਭਾਈਚਾਰੇ ਨਾਲ ਮਿਲਣੀ ਵੀ ਕੀਤੀ ਤੇ ਉਨ੍ਹਾਂ ਕਿਹਾ ਕਿ ਭਾਰਤੀ ਹਾਈ ਕਮਿਸ਼ਨ ਦੀਆਂ ਸੇਵਾਵਾਂ ਨੂੰ ਆਸਾਨੀ ਨਾਲ ਭਾਈਚਾਰੇ ਤੱਕ ਪਹੁੰਚਾਉਣਾ ਉਨ੍ਹਾਂ ਦਾ ਟੀਚਾ ਹੈ ਤੇ ਇਸ ਲਈ ਉਨ੍ਹਾਂ ਵਲੋਂ ਭਵਿੱਖ ਵਿੱਚ ਵੀ ਉਪਰਾਲੇ ਜਾਰੀ ਰੱਖੇ ਜਾਣਗੇ।
ਆਕਲੈਂਡ ਵਿੱਚ ਭਾਰਤੀ ਭਾਈਚਾਰੇ ਦੀ ਮੱਦਦ ਲਈ ਕੀਤਾ ਗਿਆ ਇਹ ਇਵੈਂਟ ਆਪਣੇ ਆਪ ਵਿੱਚ ਪਹਿਲਾ ਇਵੈਂਟ ਸੀ।