ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਕੁਝ ਸਮੇਂ ਤੋਂ ਆਟੇ ਦੇ ਵੱਧਦੇ ਲਗਾਤਾਰ ਮੁੱਲ ਦੇ ਚਲਦਿਆਂ ਆਕਲੈਂਡ ਵੱਸਦਾ ਭਾਈਚਾਰਾ ਕਾਫੀ ਪ੍ਰੇਸ਼ਾਨ ਹੈ ਤੇ ਇਸੇ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਸੁਪਰੀਮ ਸਿੱਖ ਸੁਸਾਇਟੀ ਵਲੋਂ ਇੱਕ ਉਪਰਾਲਾ ਕੀਤਾ ਗਿਆ ਹੈ।
ਸੁਪਰੀਮ ਸਿੱਖ ਸੁਸਾਇਟੀ ਵਲੋਂ ਆਟੇ ਦੇ 1900 ਬੈਗਾਂ ਨਾਲ ਭਰਿਆ ਇੱਕ ਕੰਟੈਨਰ ਮੰਗਵਾਇਆ ਗਿਆ ਹੈ, ਜਿਸਦਾ ਮੁੱਲ $29 ਪ੍ਰਤੀ ਬੈਗ ਪਿਆ ਹੈ, ਹਰ ਬੈਗ ਵਿੱਚ 10 ਕਿਲੋ ਆਟਾ ਹੈ।
ਸੁਸਾਇਟੀ ਵਲੋਂ ਭਾਈਚਾਰੇ ਨੂੰ ਇਹ ਆਟਾ $25 ਪ੍ਰਤੀ ਬੈਗ ਦੇ ਹਿਸਾਬ ਨਾਲ ਅੱਜ 11 ਮਾਰਚ 2023 (ਸ਼ਨੀਵਾਰ) ਦੁਪਹਿਰੇ 2 ਵਜੇ ਤੋਂ ਸ਼ਾਮ 6 ਵਜੇ ਦੇ ਵਿਚਾਲੇ ਦਿੱਤਾ ਜਾ ਰਿਹਾ ਹੈ। ਜੋ ਕੋਈ ਵੀ ਇਹ ਸਸਤਾ ਆਟਾ ਖ੍ਰੀਦਣਾ ਚਾਹੇ, ਉਹ ਸਮੇਂ ਸਿਰ ਪੁੱਜ ਸਕਦਾ ਹੈ।
ਇਨ੍ਹਾਂ ਹੀ ਨਹੀਂ ਆਉਂਦੇ ਦਿਨਾਂ ਵਿੱਚ ਸੁਪਰੀਮ ਸਿੱਖ ਸੁਸਾਇਟੀ ਵਲੋਂ ਇਹ ਆਟਾ $20 ਜਾਂ $21 ਪ੍ਰਤੀ ਬੈਗ ਦੇ ਹਿਸਾਬ ਨਾਲ ਮੁੱਹਈਆ ਕਰਵਾਉਣ ਦੀ ਕੋਸ਼ਿਸ਼ ਵੀ ਹੋਏਗੀ।